ਕਪਿਲ ਸ਼ਰਮਾ ਅਤੇ ਗਿੰਨੀ ਕਰ ਰਹੇ ਨੰਨ੍ਹੇ ਮਹਿਮਾਨ ਦੇ ਆਉਣ ਲਈ ਖ਼ਾਸ ਤਿਆਰੀ

written by Shaminder | September 02, 2019 12:07pm

ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਘਰ ਜਲਦ ਹੀ ਕਿਲਕਾਰੀ ਗੂੰਜਣ ਵਾਲੀ ਹੈ । ਪਿਛਲੇ ਦਿਨੀਂ ਇਹ ਜੋੜੀ  ਵਿਦੇਸ਼ ‘ਚ ਬੇਬੀ ਮੂਨ ਮਨਾ ਕੇ ਵਾਪਸ ਪਰਤੀ ਹੈ । ਦੋਵੇਂ ਹੀ ਆਪਣੇ ਘਰ ਆਉਣ ਵਾਲੇ ਨੰਨ੍ਹੇ ਮਹਿਮਾਨ ਦੀ ਤਿਆਰੀ ਕਰ ਰਹੇ ਨੇ । ਦੋਵੇਂ ਹੀ ਬਹੁਤ ਖ਼ੁਸ਼ ਹਨ । ਖ਼ਬਰਾਂ ਮੁਤਾਬਕ ਕਪਿਲ ਨੇ ਆਪਣੇ ਆਉਣ ਵਾਲੇ ਬੱਚੇ ਨੂੰ ਲੈ ਕੇ ਕਿਹਾ ਕਿ ਉਹ ਬਹੁਤ ਹੀ ਖੁਸ਼ ਹਨ ਪਰ ਬੇਬੀ ਗਰਲ ਹੋਵੇਗੀ ਜਾਂ ਬੇਬੀ ਬੁਆਏ ਇਸ ਹਾਲੇ ਪਤਾ ਨਹੀਂ ਹੈ ।

ਹੋਰ ਵੇਖੋ:ਕਪਿਲ ਸ਼ਰਮਾ ਨੇ ਹੜ੍ਹ ਕਾਰਨ ਬੇਘਰ ਹੋਏ ਪੰਜਾਬੀਆਂ ਦੀ ਮਦਦ ਲਈ ਕੀਤੀ ਅਪੀਲ, ਖਾਲਸਾ ਏਡ ਦੀ ਵੀ ਕੀਤੀ ਸ਼ਲਾਘਾ

https://www.instagram.com/p/B049jaRgXv8/

ਇਸ ਲਈ ਅਜੇ ਕਿਸੇ ਤਰ੍ਹਾਂ ਦਾ ਸਮਾਨ ਨਹੀਂ ਖਰੀਦਿਆ ਹੈ ਪਰ ਬੱਚੇ ਲਈ ਆਮ ਸਮਾਨ ਪਰੈਮ ਵਗੈਰਾ ਖਰੀਦ ਰਹੇ ਹਨ । ਕਪਿਲ ਸ਼ਰਮਾ ਆਪਣੀ ਕਮੇਡੀ ਰਾਹੀਂ ਸਭ ਦਾ ਦਿਲ ਜਿੱਤਦੇ ਆਏ ਨੇ ਅਤੇ ਉਨ੍ਹਾਂ ਦਾ ਸ਼ੋਅ ਟੀਆਰਪੀ ਦੇ ਮਾਮਲੇ ‘ਚ ਟੌਪ ‘ਤੇ ਹੈ ।

https://www.instagram.com/p/B1G8ExIAwa_/

ਹੁਣ ਉਹ ਹਾਲੀਵੁੱਡ ਦੀ ਫ਼ਿਲਮ ਦ ਐਂਗਰੀ ਬਰਡਸ -2 ਦੇ ਹਿੰਦੀ ਵਰਜਨ ‘ਚ ਰੈੱਡ ਦੇ ਕਿਰਦਾਰ ਨੂੰ ਆਵਾਜ਼ ਦੇਣਗੇ ।

You may also like