ਕਪਿਲ ਸ਼ਰਮਾ ਤੇ ਗਿੰਨੀ ਇੱਕ ਵਾਰ ਫਿਰ ਬਣੇ ਪਾਪਾ ਮੰਮੀ, ਕਪਿਲ ਦੇ ਘਰ ਬੇਟੇ ਨੇ ਲਿਆ ਜਨਮ

written by Rupinder Kaler | February 01, 2021

ਕਾਮੇਡੀਅਨ ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ, ਕਪਿਲ ਇੱਕ ਵਾਰ ਫਿਰ ਪਾਪਾ ਬਣ ਗਏ ਹਨ। ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ। ਇਸ ਸਭ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ । ਕਪਿਲ ਸ਼ਰਮਾ ਨੇ ਸਵੇਰ ਸਾਢੇ ਪੰਜ ਵਜੇ ਟਵੀਟ ਕਰਦਿਆਂ ਲਿਖਿਆ, 'ਨਮਸਕਾਰ, ਅੱਜ ਸਵੇਰੇ ਸਾਨੂੰ ਰੱਬ ਦੇ ਆਸ਼ੀਰਵਾਦ ਦੇ ਰੂਪ 'ਚ ਇੱਕ ਬੇਟਾ ਮਿਲਿਆ ਹੈ।

ਹੋਰ ਪੜ੍ਹੋ :

ਸੋਸ਼ਲ ਮੀਡੀਆ ‘ਤੇ ਛਾਈ ਬੱਬੂ ਮਾਨ ਦੀ ਨਵੀਂ ਸ਼ਾਇਰੀ ‘Chai Wala’, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤਨੀ ਸਿਮਰਨ ਕੌਰ ਮੁੰਡੀ ਲਈ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈ

Kapil Sharma Performed Prayer For Humanity At Sri Harmandir Sahib

ਈਸ਼ਵਰ ਦੀ ਕਿਰਪਾ ਨਾਲ ਬੱਚਾ ਤੇ ਮਾਂ ਦੋਵੇਂ ਤੰਦਰੁਸਤ ਹਨ। ਤੁਹਾਡੇ ਪਿਆਰ ਤੇ ਦੁਆਵਾਂ ਲਈ ਸਭ ਦਾ ਸ਼ੁਕਰੀਆ। ਗਿੰਨੀ ਤੇ ਕਪਿਲ। ਇਸ ਦੇ ਨਾਲ ਹੀ ਕਪਿਲ ਨੇ #gratitude ਦਾ ਇਸਤੇਮਾਲ ਵੀ ਕੀਤਾ ਹੈ।'

ਕਪਿਲ ਸ਼ਰਮਾ ਵੱਲੋਂ ਕੀਤੇ ਇਸ ਟਵੀਟ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਤੁ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਸ਼ਰਮਾ ਦੀ ਬੇਟੀ ਅਨਾਰਿਆ 10 ਦਸੰਬਰ ਨੂੰ ਇਕ ਸਾਲ ਦੀ ਹੋਈ ਹੈ। ਉਨ੍ਹਾਂ ਦੇ ਛੋਟੇ ਭਾਈ ਉਨ੍ਹਾਂ ਤੋਂ ਮਹਿਜ਼ ਇਕ ਸਾਲ ਹੀ ਛੋਟੇ ਹਨ।

 

0 Comments
0

You may also like