ਕਪਿਲ ਸ਼ਰਮਾ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਜਮਾਇਆ ਰੰਗ, ਸਿਤਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਦਿੱਤੀ ਵਧਾਈ, ਦੇਖੋ ਵੀਡਿਓ 

Written by  Rupinder Kaler   |  December 13th 2018 11:55 AM  |  Updated: December 13th 2018 11:55 AM

ਕਪਿਲ ਸ਼ਰਮਾ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਜਮਾਇਆ ਰੰਗ, ਸਿਤਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਦਿੱਤੀ ਵਧਾਈ, ਦੇਖੋ ਵੀਡਿਓ 

ਕਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਗਰਲਫ੍ਰੈਂਡ ਗਿੰਨੀ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਜੋੜੀ ਦਾ ਵਿਆਹ ਪੰਜਾਬੀ ਰੀਤੀ ਰਿਵਾਜਾਂ ਦੇ ਨਾਲ ਹੋਇਆ ਹੈ ।ਕਪਿਲ ਦੇ ਵਿਆਹ ਨੂੰ ਲੈ ਕੇ ਹਰ ਕੋਈ ਐਕਸਾਈਟਿਡ ਸੀ । ਕਪਿਲ ਸ਼ਰਮਾ ਦੇ ਇਸ ਵਿਆਹ ਵਿੱਚ ਟੀਵੀ ਅਤੇ ਸੰਗੀਤ ਜਗਤ ਦੇ ਕਈ ਸਿਤਾਰੇ ਪਹੁੰਚੇ ।

https://www.instagram.com/p/BrUFM6HlTO6/

ਇਸ ਮੌਕੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਸਿਤਾਰੇ ਖਾਸ ਖਿੱਚ ਦਾ ਕੇਂਦਰ ਰਹੇ ।

https://www.instagram.com/p/BrUKQp5lOp0/

ਮੋਨਾ ਚਕਰਵਤੀ, ਕ੍ਰਿਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ, ਪੰਜਾਬੀ ਗਾਇਕ ਗੁਰਦਾਸ ਮਾਨ, ਰਣਜੀਤ ਬਾਵਾ, ਹੰਸਰਾਜ ਹੰਸ, ਅਵਤਾਰ ਹੈਨਰੀ, ਜਸਬੀਰ ਜੱਸੀ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਪਹੁੰਚੇ ।

https://www.instagram.com/p/BrUKHhclTPB/

ਜਿਥਂੋ ਤੱਕ ਕਪਿਲ ਅਤੇ ਗਿੰਨੀ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਸਨ ਕਪਿਲ ਪੱਗ ਵਿੱਚ ਬਹੁਤ ਜੱਚ ਰਹੇ ਸਨ ਜਦੋਂ ਕਿ ਗਿੱਨੀ ਲਹਿੰਗੇ ਤੇ ਚੋਲੀ ਵਿੱਚ ਬੇਹੱਦ ਖੂਬਸੁਰਤ ਲੱਗ ਰਹੀ ਸੀ ।

https://www.instagram.com/p/BrULAhCFCm6/

ਪਰ ਕਪਿਲ ਦੇ ਵਿਆਹ ਦੀ ਮਹਿਫਿਲ ਵਿੱਚ ਗੁਰਦਾਸ ਮਾਨ ਨੇ ਆਪਣੇ ਗਾਣਿਆਂ ਨਾਲ ਖੂਬ ਰੰਗ ਜਮਾਇਆ ਸੀ । ਹਰ ਇੱਕ ਦੇ ਪੈਰ ਥਿਰਕਦੇ ਹੋਏ ਨਜ਼ਰ ਆ ਰਹੇ ਸਨ ।

https://www.instagram.com/p/BrUJJOHFsV2/

https://www.instagram.com/p/BrUKWRjFpKC/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network