ਕਪਿਲ ਸ਼ਰਮਾ ਦੇ ਨਾਮ ਹੋਇਆ ਇੱਕ ਹੋਰ ਰਿਕਾਰਡ, 'ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ' 'ਚ ਨਾਮ ਹੋਇਆ ਦਰਜ

written by Aaseen Khan | May 18, 2019

ਕਪਿਲ ਸ਼ਰਮਾ ਦੇ ਨਾਮ ਹੋਇਆ ਇੱਕ ਹੋਰ ਰਿਕਾਰਡ, 'ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ' 'ਚ ਨਾਮ ਹੋਇਆ ਦਰਜ : ਕਪਿਲ ਸ਼ਰਮਾ ਦੇਸ਼ ਦੇ ਨੰਬਰ ਇੱਕ ਕਾਮੇਡੀਅਨ ਹਨ ਇਸ 'ਚ ਤਾਂ ਕੋਈ ਸ਼ੱਕ ਨਹੀਂ ਪਰ ਹੁਣ ਉਹਨਾਂ ਨੂੰ ਇਸ ਗੱਲ ਦਾ ਸਰਟੀਫ਼ਿਕੇਟ ਵੀ ਮਿਲ ਚੁੱਕਿਆ ਹੈ। ਜੀ ਹਾਂ ਟੀ. ਵੀ. ਦੇ ਸਭ ਤੋਂ ਮਸ਼ਹੂਰ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਨਾਲ ਭਾਰਤੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਕਪਿਲ ਸ਼ਰਮਾ ਨੂੰ ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਕਾਮੇਡੀਅਨ ਦੀ ਲਿਸਟ 'ਚ ਪਹਿਲਾ ਸਥਾਨ ਹਾਸਿਲ ਹੋਇਆ ਹੈ। 'ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ' ਵੱਲੋਂ ਕਪਿਲ ਸ਼ਰਮਾ ਨੂੰ ਭਾਰਤ 'ਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਕਾਮੇਡੀਅਨ ਦੇ ਤੌਰ 'ਤੇ ਸਨਮਾਨਿਤ ਕੀਤਾ ਹੈ।

 
View this post on Instagram
 

Congratulations ??? @kapilsharma & @ginnichatrath n all the kapilians♥♥ #Proudtobeyourfan #LoveYou #KeepShining #Celebrations

A post shared by GINNI.SHARMA.LOVERS (@ginnichatrath.lovers) on

ਲੰਬੇ ਸਮੇਂ ਬਾਅਦ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਰਾਹੀਂ ਮੁੜ ਵਾਪਸੀ ਕੀਤੀ ਸੀ ਜਿਸ ਤੋਂ ਬਾਅਦ ਹੀ ਉਹਨਾਂ ਦਾ ਟੀਵੀ ਸ਼ੋਅ ਨੰਬਰ ਇੱਕ ਬਣ ਚੁੱਕਿਆ ਹੈ। ਹਾਲ ਹੀ 'ਚ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਦੇ ਬਰੈਂਡ ਐਂਬਸਡਰ ਬਣੇ ਦਲੇਰ ਮਹਿੰਦੀ ਦੇ ਹੱਥੋਂ ਕਪਿਲ ਸ਼ਰਮਾ ਨੂੰ ਇਹ ਸਨਮਾਨ ਮਿਲਿਆ ਹੈ। ਕਪਿਲ ਸ਼ਰਮਾ ਦੇ ਫੈਨਜ਼ ਉਹਨਾਂ ਨੂੰ ਲਗਾਤਾਰ ਵਧਾਈਆਂ ਭੇਜ ਰਹੇ ਹਨ। ਹੋਰ ਵੇਖੋ :ਯੂ ਟਿਊਬ 'ਤੇ ਭਾਰਤ ਦੇ ਸਭ ਤੋਂ ਵੱਧ ਵਾਰ ਦੇਖੇ ਜਾਣ ਵਾਲੇ 'ਲੌਂਗ ਲਾਚੀ' ਗਾਣੇ ਬਾਰੇ ਨਹੀਂ ਜਾਣਦੇ ਹੋਵੋਗੇ ਇਹ ਗੱਲਾਂ, ਦੇਖੋ ਵੀਡੀਓ ਗਾਇਕ ਦਲੇਰ ਮਹਿੰਦੀ ਵੱਲੋਂ ਵੀ ਇਸ ਦੀ ਤਸਵੀਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਕਪਿਲ ਨੂੰ ਮਿਲੇ ਇਸ ਸਨਮਾਨ ਨਾਲ ਉਹਨਾਂ ਦੇ ਪ੍ਰਸ਼ੰਸ਼ਕ ਅਤੇ ਪਰਿਵਾਰ ਵਾਲੇ ਬਹੁਤ ਖੁਸ਼ ਹਨ।

0 Comments
0

You may also like