Trending:
ਕਪਿਲ ਸ਼ਰਮਾ ਗਿੰਨੀ ਦੇ ਨਾਲ ਪਿਆਰ ਦਾ ਇਜ਼ਹਾਰ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਕਪਿਲ ਸ਼ਰਮਾ (Kapil Sharma )ਦਾ ਆਪਣੀ ਪਤਨੀ (Wife)ਦੇ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਕਪਿਲ ਸ਼ਰਮਾ ਗਿੰਨੀ ਨੂੰ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਲਗਾਤਾਰ ਕਮੈਂਟਸ ਦੇ ਰਹੇ ਨੇ । ਦੋਵਾਂ ਦਾ ਇਹ ਵੀਡੀਓ ਏਅਰਪੋਰਟ ਤੇ ਲੱਗ ਰਿਹਾ ਹੈ । ਇਹ ਪਹਿਲਾ ਮੌਕਾ ਹੈ ਜਦੋਂ ਕਪਿਲ ਸ਼ਰਮਾ ਨੇ ਗਿੰਨੀ ਨੂੰ ਸਭ ਦੇ ਸਾਹਮਣੇ ਇਸ ਤਰ੍ਹਾਂ ਕਿੱਸ ਕੀਤਾ ਹੈ ।ਇਸ ਤੋਂ ਪਹਿਲਾਂ ਵੀ ਕਪਿਲ ਸ਼ਰਮਾ ਦੇ ਕਈ ਵੀਡੀਓ ਵਾਇਰਲ ਹੋਏ ਹਨ ।ਪਰ ਇਸ ਤਰ੍ਹਾਂ ਦੋਵਾਂ ਨੂੰ ਕਦੇ ਵੀ ਇੱਕ ਦੂਜੇ ਦੇ ਨਾਲ ਪਿਆਰ ਜਤਾਉਂਦੇ ਨਹੀਂ ਵੇਖਿਆ ਗਿਆ ।
image From instagram
ਹੋਰ ਪੜ੍ਹੋ :ਤਸਵੀਰ ‘ਚ ਨਜ਼ਰ ਆ ਰਿਹਾ ਇਹ ਸ਼ਖਸ ਹੈ ਪੰਜਾਬੀ ਇੰਡਸਟਰੀ ਦਾ ਪ੍ਰਸਿੱਧ ਗਾਇਕ, ਕੀ ਤੁਸੀਂ ਪਛਾਣਿਆ !
ਕਪਿਲ ਸ਼ਰਮਾ ਏਨੀਂ ਦਿਨੀਂ ਅਕਸ਼ੇ ਕੁਮਾਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਚੱਲ ਰਹੀ ਨਰਾਜ਼ਗੀ ਕਾਰਨ ਕਾਫੀ ਸੁਰਖੀਆਂ 'ਚ ਹਨ।ਕਪਿਲ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕਾਮੇਡੀਅਨ ਹੀ ਕੀਤੀ ਸੀ । ਉਹ ਇੱਕ ਨਿੱਜੀ ਚੈਨਲ ਤੇ ਕਾਮੇਡੀ ਸ਼ੋਅ ਪੇਸ਼ ਕਰਦੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਲਾਫਟਰ ਚੈਲੇਂਜ 'ਚ ਕਿਸਮਤ ਅਜ਼ਮਾਈ ਅਤੇ ਜੇਤੂ ਰਹੇ ।

ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਨ੍ਹਾਂ ਦਾ ਨਾਮ ਕਾਮਯਾਬ ਕਾਮੇਡੀਅਨ ਦੀ ਸੂਚੀ 'ਚ ਆਉਂਦਾ ਹੈ । ਕਦੇ ਸਮਾਂ ਹੁੰਦਾ ਸੀ ਕਿ ਕਪਿਲ ਗਾਇਕ ਬਣਨਾ ਚਾਹੁੰਦੇ ਸਨ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਹ ਕਾਮੇਡੀ ਦੇ ਖੇਤਰ 'ਚ ਆ ਗਏ ।ਪਰ ਗਾਉਣ ਦਾ ਸ਼ੌਂਕ ਹਾਲੇ ਵੀ ਰੱਖਦੇ ਹਨ । ਕਾਲਜ ਸਮੇਂ 'ਚ ਹੀ ਉਨ੍ਹਾਂ ਦੀ ਮੁਲਾਕਾਤ ਗਿੰਨੀ ਦੇ ਨਾਲ ਹੋਈ ਸੀ । ਗਿੰਨੀ ਸਪੰਨ ਪਰਿਵਾਰ ਦੇ ਨਾਲ ਸਬੰਧ ਰੱਖਦੀ ਸੀ ਜਦੋਂ ਕਿ ਕਪਿਲ ਦੇ ਲਈ ਆਪਣਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਸੀ । ਦੋਵਾਂ ਦੀ ਲਵ ਸਟੋਰੀ ਇੱਥੋਂ ਹੀ ਸ਼ੁਰੂ ਹੋਈ ਸੀ । ਕਾਫੀ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਇਆ ਸੀ ।
View this post on Instagram