
Kapil Sharma meets a fan: ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਟੀਮ ਨਾਲ ਕੈਨੇਡਾ ਦੇ ਦੌਰੇ 'ਤੇ ਹਨ, ਜਿੱਥੇ ਉਹ ਖੂਬ ਮਸਤੀ ਵੀ ਕਰ ਰਹੇ ਹਨ। ਇਸ ਦੌਰਾਨ ਕਪਿਲ ਵੈਨਕੂਵਰ ਏਅਰਪੋਰਟ 'ਤੇ ਆਪਣੇ ਇੱਕ ਫੈਨ ਨੂੰ ਮਿਲੇ। ਉਨ੍ਹਾਂ ਦੇ ਇਸ ਫੈਨ ਨੂੰ ਹਿੰਦੀ ਨਹੀਂ ਆਉਂਦੀ ਸੀ, ਪਰ ਫਿਰ ਵੀ ਕਪਿਲ ਨੇ ਉਸ ਨਾਲ ਗੱਲਬਾਤ ਕੀਤੀ। ਕਪਿਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਕਾਮੇਡੀਅਨ ਕਪਿਲ ਸ਼ਰਮਾ ਇੰਨ੍ਹੀਂ ਦਿਨੀਂ ਆਪਣੀ ਟੀਮ ਨਾਲ ਆਪਣੇ ਆਉਣ ਵਾਲੇ ਸ਼ੋਅ 'ਕਪਿਲ ਸ਼ਰਮਾ ਲਾਈਵ' ਲਈ ਕੈਨੇਡਾ ਗਏ ਹੋਏ ਹਨ। ਇਥੇ ਕਪਿਲ ਸ਼ਰਮਾ ਆਪਣੇ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ। ਕਪਿਲ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਟੂਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਕਪਿਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਕਪਿਲ ਵੈਨਕੂਵਰ ਏਅਰਪੋਰਟ 'ਤੇ ਆਪਣੇ ਇੱਕ ਫੈਨ ਨੂੰ ਮਿਲੇ। ਉਨ੍ਹਾਂ ਦੇ ਇਸ ਫੈਨ ਨੂੰ ਹਿੰਦੀ ਨਹੀਂ ਆਉਂਦੀ ਸੀ, ਪਰ ਫਿਰ ਵੀ ਕਪਿਲ ਨੇ ਉਸ ਨਾਲ ਗੱਲਬਾਤ ਕੀਤੀ। ਕਪਿਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਕੈਪਸ਼ਨ ਵਿੱਚ ਲਿਖਿਆ, " Just realized, Happiness is a Language in itself ❤️ #kslive2022 #vancouver #canada #candiddairies" ਮਤਲਬ ਕਿ ਖੁਸ਼ ਰਹਿਣ ਤੇ ਪਿਆਰ ਵੰਡਣ ਲਈ ਆਪਣੇ ਆਪ ਭਾਸ਼ਾ ਮਿਲ ਜਾਂਦੀ ਹੈ। ਕਪਿਲ ਨੇ ਉਸ ਫੈਨ ਨੂੰ ਧੰਨਵਾਦ ਵੀ ਕਿਹਾ।
ਫੈਨਜ਼ ਕਪਿਲ ਸ਼ਰਮਾ ਦੇ ਟੂਰ ਦੀਆਂ ਇਨ੍ਹਾਂ ਤਸਵੀਰਾਂ ਤੇ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕਈ ਯੂਜ਼ਰਸ ਨੇ ਕਮੈਂਟ ਬਾਕਸ ਵਿੱਚ ਭਾਰਤੀ ਸਿੰਘ ਨੂੰ ਯਾਦ ਕੀਤਾ ਤੇ ਕਪਿਲ ਤੇ ਉਨ੍ਹਾਂ ਦੀ ਟੀਮ ਕੋਲੋਂ ਸ਼ੋਅ ਦੀ ਭੂਆ ਯਾਨੀ ਕਿ ਭਾਰਤੀ ਸਿੰਘ ਦੇ ਨਾਂ ਆਉਣ ਦਾ ਕਾਰਨ ਵੀ ਪੁੱਛਿਆ।
ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਕਪਿਲ ਸ਼ਰਮਾ ਲਾਈਵ' ਸ਼ੋਅ ਦੇ ਕੈਨੇਡਾ ਦੌਰੇ ਦੇ ਵੇਰਵੇ ਸਾਂਝੇ ਕੀਤੇ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਆਪਣੇ ਆਉਣ ਵਾਲੇ ਸ਼ੋਅ ਲਈ ਵੈਨਕੂਵਰ ਅਤੇ ਟੋਰਾਂਟੋ ਪਹੁੰਚ ਚੁੱਕੀ ਹੈ ਤੇ ਜਲਦ ਹੀ ਉਹ ਇਥੇ ਸ਼ੋਅ ਸ਼ਰੂ ਕਰ ਦੇਣਗੇ। ਕੈਨੇਡਾ ਤੋਂ ਬਾਅਦ ਟੀਮ ਦੇ ਮੈਂਬਰ ਅਮਰੀਕਾ ਦੌਰੇ ਲਈ ਵੀ ਰਵਾਨਾ ਹੋਵੇਗੀ।

ਹੋਰ ਪੜ੍ਹੋ: ਪੌਪ ਕਿੰਗ ਮਾਈਕਲ ਜੈਕਸਨ ਦੀ ਬਰਸੀ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
'ਦਿ ਕਪਿਲ ਸ਼ਰਮਾ ਸ਼ੋਅ' ਦੇ ਆਖਰੀ ਐਪੀਸੋਡ 'ਤੇ 41 ਸਾਲਾ ਕਾਮੇਡੀਅਨ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਵਿਸ਼ਵ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਜਲਦੀ ਹੀ ਸ਼ੋਅ ਦੇ ਨਵੇਂ ਸੀਜ਼ਨ ਨਾਲ ਵਾਪਸ ਆਉਣਗੇ।
View this post on Instagram