ਪੀ.ਐੱਮ. ਮੋਦੀ ਦੇ ਨਾਲ ਮੁਲਾਕਾਤ ਤੋਂ ਬਾਅਦ ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਦਿਲ ਦੀ ਇਹ ਗੱਲ

written by Lajwinder kaur | January 20, 2019

ਪੀ.ਐੱਮ. ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਮੁੰਬਈ ਵਿੱਚ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦਾ ਉਦਘਾਟਨ ਕੀਤਾ ਹੈ। ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦੇ ਉਦਘਾਟਨ ਦੇ ਸਮੇਂ ਬਾਲੀਵੁੱਡ ਤੇ ਟੀਵੀ ਜਗਤ ਦੀਆਂ ਕਈ ਦਿੱਗਜ ਸਿਤਾਰੇ ਮੌਜੂਦ ਰਹੇ। ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਇਸ ਮੌਕੇ ਦੌਰਾਨ ਪ੍ਰਧਾਨ ਮੰਤਰੀ ਨਾਲ ਖਾਸ ਮੁਲਾਕਾਤ ਵੀ ਕੀਤੀ।

https://www.instagram.com/p/Bs0XAj1BR7l/

ਹੋਰ ਵੇਖੋ: ਜੈਸਮੀਨ ਸੈਂਡਲਾਸ ਦਾ ਦਿਲ ਕਿਸ ਦੇ ਪਿੱਛੇ ਪਿੱਛੇ ਭੱਜ ਰਿਹਾ ਹੈ, ਦੇਖੋ ਵੀਡੀਓ

ਕਾਮੇਡੀ ਸਟਾਰ ਕਪਿਲ ਸ਼ਰਮਾ ਜਿਹਨਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਕੀਤੀ ਮੁਲਾਕਾਤ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਉੱਤ ਸ਼ੇਅਰ ਕੀਤੀ ਹੈ ਤੇ ਨਾਲ ਖਾਸ ਮੈਸਜ਼ ਲਿਖਿਆ ਹੈ, ‘ਸਤਿਕਾਰਯੋਗ ਪੀ.ਐੱਮ ਮੋਦੀ, ਤੁਹਾਨੂੰ ਮਿਲਕੇ ਵਧੀਆ ਲੱਗਿਆ ਤੇ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਫਿਲਮ ਇੰਡਸਟਰੀ ਤੇ ਦੇਸ਼ ਦੀ ਤਰੱਕੀ ਵਾਸਤੇ। ਨਾਲ ਹੀ ਮੈਂ ਇਹ ਕਹਿਣਾ ਚਾਵਾਂਗਾ ਕਿ ਤੁਹਾਡਾ ਬਹੁਤ ਹੀ ਵਧੀਆ ਸੇਂਸ ਆਫ ਹਿਊਮਰ ਹੈ!’

https://www.instagram.com/p/BskXbDeB4A2/

ਹੋਰ ਵੇਖੋ: ਜੈਪੁਰ ਦੀਆਂ ਸੜਕਾਂ ‘ਤੇ ਸੁਨੰਦਾ ਸ਼ਰਮਾ ਨੇ ਚੜ੍ਹਾਈਆਂ ਗੁੱਡੀਆਂ, ਵੀਡੀਓ ਹੋਈ ਵਾਇਰਲ

ਕਪਿਲ ਸ਼ਰਮਾ ਜਿਹਨਾਂ ਨੇ ਟੀਵੀ ਜਗਤ ‘ਚ ਆਪਣੀ ਵਾਪਸੀ ਕਰ ਲਈ ਹੈ ਤੇ ਉਹਨਾਂ ਦਾ ਟੀਵੀ ਸ਼ੋਅ ਵੀ ਵਧੀਆ ਚੱਲ ਰਿਹਾ ਹੈ ਤੇ ਬਾਲੀਵੁੱਡ ਸਿਤਾਰੇ ਇਸ ਸ਼ੋਅ ‘ਚ ਚਾਰ ਚੰਨ ਲਗਾਉਣ ਆਉਂਦੇ ਰਹਿੰਦੇ ਨੇ।

You may also like