ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਕ੍ਰਿਸ਼ਨਾ ਅਭਿਸ਼ੇਕ ਦੀ ਮਜ਼ੇਦਾਰ ਵੀਡੀਓ, ਕਿਹਾ ਵੇਖੋ ਕ੍ਰਿਸ਼ਨਾ ਦਾ 'ਫ੍ਰੀ ਫੁੱਟ ਮਸਾਜ'
ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਕ੍ਰਿਸ਼ਨਾ ਅਭਿਸ਼ੇਕ ਦੀ ਮਜ਼ੇਦਾਰ ਵੀਡੀਓ, ਕਿਹਾ ਵੇਖੋ ਕ੍ਰਿਸ਼ਨਾ ਦਾ 'ਫ੍ਰੀ ਫੁੱਟ ਮਸਾਜ'
Kapil Sharma and Krushna Abhishek Funny video: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਕ੍ਰਿਸ਼ਨਾ ਅਭਿਸ਼ੇਕ ਦੀ ਜੋੜੀ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ। ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਕ੍ਰਿਸ਼ਨਾ ਦੀ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵੇਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
Image Source: Instagram
ਕਪਿਲ ਸ਼ਰਮਾ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਤਸਵੀਰਾਂ, ਅਪਕਮਿੰਗ ਪ੍ਰੋਜੈਕਟਸ ਤੇ ਫਨੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕਪਿਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਕ੍ਰਿਸ਼ਨਾ ਦੇ ਨਾਲ ਇੱਕ ਫਨੀ ਵੀਡੀਓ ਵੀ ਸ਼ੇਅਰ ਕੀਤੀ ਹੈ।
ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਪਿਲ ਸ਼ਰਮਾ ਇੱਕ ਸੋਫੇ ਉੱਤੇ ਬੈਠੇ ਕੇ ਕੌਫੀ ਪੀਂਦੇ ਹੋਏ ਨਜ਼ਰ ਆ ਰਹੇ ਹਨ। ਉਥੇ ਹੀ ਉਨ੍ਹਾਂ ਦੂਜੇ ਪਾਸੇ ਕ੍ਰਿਸ਼ਨਾ ਇੱਕ ਮਸਾਜ ਚੇਅਰ ਉੱਤੇ ਬੈਠੇ ਹੋਏ ਵਿਖਾਈ ਦੇ ਰਹੇ ਹਨ। ਕ੍ਰਿਸ਼ਨਾ ਆਪਣੇ ਪੈਰਾਂ ਦੀ ਮਸਾਜ ਕਰਵਾ ਰਹੇ ਹਨ। ਇਨ੍ਹਾਂ ਦੋਹਾਂ ਦੇ ਨਾਲ ਕੀਕੂ ਸ਼ਾਰਦਾ ਵੀ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਕੈਪਸ਼ਨ ਵਿੱਚ ਲਿਖਿਆ, "mufat ki massage ? @krushna30 #kslive #kslive2022 #flying #australia ??", ਕਪਿਲ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਬੇਹੱਦ ਮਜ਼ੇਦਾਰ ਤੇ ਹਾਸੇ ਨਾਲ ਭਰੀ ਹੈ।
Image Source: Instagram
ਵੀਡੀਓ ਦੇ ਵਿੱਚ ਕ੍ਰਿਸ਼ਨਾ ਮਸਾਜ ਕਰਨ ਵਾਲੀ ਇੱਕ ਸਟਾਫ ਮੈਂਬਰ ਕੋਲੋਂ ਮਸਾਜ ਦੀ ਫੀਸ ਬਾਰੇ ਪੁੱਛਦੇ ਹਨ ਤਾਂ ਉਹ ਕਹਿੰਦੀ ਹੈ, '15 ਮਿੰਟਾਂ ਲਈ ਮਸਾਜ ਮੁਫ਼ਤ ਹੈ ਪਰ ਉਸ ਤੋਂ ਬਾਅਦ ਇਸ ਦੇ ਪੈਸੇ ਚਾਰਜ ਕੀਤੇ ਜਾਣਗੇ।' ਇਸ ਤੋਂ ਬਾਅਦ ਜਦੋਂ ਕ੍ਰਿਸ਼ਨ ਨੇ ਉਸ ਨੂੰ ਪੁੱਛਿਆ, 'ਉਨ੍ਹਾਂ ਦੇ ਮਸਾਜ ਸੈਸ਼ਨ ਨੂੰ ਕਿੰਨਾਂ ਸਮਾਂ ਹੋ ਗਿਆ ਹੈ ਤਾਂ ਜਵਾਬ ਵਿੱਚ ਸਟਾਫ ਮੈਂਬਰ ਦੱਸਦੀ ਹੈ ਕਿ - '15 ਮਿੰਟ।' ਇਹ ਸੁਣ ਕੇ ਕ੍ਰਿਸ਼ਨ ਝੱਟ ਕੁਰਸੀ ਤੋਂ ਉਠ ਜਾਂਦੇ ਹਨ।'
ਕਪਿਲ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ ਦੇ ਉੱਤੇ ਹੁਣ ਤੱਕ 7 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ, ਇੱਕ ਫੈਨ ਨੇ ਲਿਖਿਆ - 'ਮੈਨੂੰ ਉਮੀਦ ਹੈ ਕਿ ਪੂਰੀ ਟੀਮ ਇੱਕ ਵਾਰ ਫਿਰ ਇਕੱਠੇ ਆਵੇਗੀ'। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ- 'ਕ੍ਰਿਸ਼ਨਾ ਨੂੰ ਵਾਪਿਸ ਲਿਆਓ।'
Image Source: Instagram
ਹੋਰ ਪੜ੍ਹੋ :ਕੋਰੋਨਾ ਮੁਕਤ ਹੋਏ ਅਮਿਤਾਭ ਬੱਚਨ ਮੁੜ ਕੰਮ 'ਤੇ ਵਾਪਿਸ ਪਰਤੇ
ਦੱਸ ਦੇਈਏ ਕਿ ਕਪਿਲ ਸ਼ਰਮਾ, ਕ੍ਰਿਸ਼ਨਾ, ਕੀਕੂ ਸ਼ਾਰਦਾ ਅਤੇ ਬਾਕੀ ਟੀਮ ਦੇ ਨਾਲ ਬੁੱਧਵਾਰ ਰਾਤ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਕੁਝ ਸਮਾਂ ਪਹਿਲਾਂ ਅਫਵਾਹ ਸੀ ਕਿ ਕ੍ਰਿਸ਼ਣਾ ਅਭਿਸ਼ੇਕ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ 'ਚ ਨਜ਼ਰ ਨਹੀਂ ਆਉਣਗੇ। ਇਸ 'ਤੇ ਕ੍ਰਿਸ਼ਨਾ ਨੇ ਕਿਹਾ- 'ਕੋਈ ਸਮੱਸਿਆ ਨਹੀਂ ਹੈ। ਮੈਂ ਉਸ ਨੂੰ ਪਿਆਰ ਕਰਦਾ ਹਾਂ ਅਤੇ ਉਹ ਮੈਨੂੰ ਪਿਆਰ ਕਰਦਾ ਹੈ। ਇਹ ਮੇਰਾ ਸ਼ੋਅ ਵੀ ਹੈ। ਮੈਂ ਫਿਰ ਵਾਪਿਸ ਆਵਾਂਗਾ।'
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
