ਕਮਾਈ ਦੇ ਮਾਮਲੇ ਵਿੱਚ ਬਾਲੀਵੁੱਡ ਸਿਤਾਰਿਆਂ ਤੋਂ ਘੱਟ ਨਹੀਂ ਹਨ ਛੋਟੇ ਪਰਦੇ ਦੇ ਸਿਤਾਰੇ, ਇੱਕ ਸਾਲ ’ਚ ਏਨੀਂ ਕਮਾਈ ਕਰਦੇ ਹਨ ਇਹ ਸਿਤਾਰੇ

Written by  Rupinder Kaler   |  December 20th 2019 05:46 PM  |  Updated: December 20th 2019 05:46 PM

ਕਮਾਈ ਦੇ ਮਾਮਲੇ ਵਿੱਚ ਬਾਲੀਵੁੱਡ ਸਿਤਾਰਿਆਂ ਤੋਂ ਘੱਟ ਨਹੀਂ ਹਨ ਛੋਟੇ ਪਰਦੇ ਦੇ ਸਿਤਾਰੇ, ਇੱਕ ਸਾਲ ’ਚ ਏਨੀਂ ਕਮਾਈ ਕਰਦੇ ਹਨ ਇਹ ਸਿਤਾਰੇ

ਹਾਲ ਹੀ ਵਿੱਚ ਫੋਬਰਸ ਨੇ ਬਾਲੀਵੁੱਡ ਸਿਤਾਰਿਆਂ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ । ਇਹ ਅੰਕੜੇ ਹਰ ਇੱਕ ਨੂੰ ਹੈਰਾਨ ਕਰ ਦਿੰਦੇ ਹਨ । ਪਰ ਜੇਕਰ ਦੇਖਿਆ ਜਾਵੇ ਤਾਂ ਕਮਾਈ ਦੇ ਮਾਮਲੇ ਵਿੱਚ ਛੋਟੇ ਪਰਦੇ ਦੇ ਸਿਤਾਰੇ ਵੀ ਬਾਲੀਵੁੱਡ ਸਿਤਾਰਿਆਂ ਤੋਂ ਘੱਟ ਨਹੀਂ ਹਨ ।ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ ਕਪਿਲ ਸ਼ਰਮਾ ਹੀ ਨਹੀਂ, ਬਲਕਿ ਕਈ ਹੋਰ ਟੀਵੀ ਕਲਾਕਾਰ ਅਜਿਹੇ ਹਨ, ਜਿਨ੍ਹਾਂ ਨੂੰ ਫੋਬਰਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕਲਾਕਾਰਾਂ ਦੀ ਸੂਚੀ ਸ਼ਾਮਿਲ ਹਨ ।

https://www.instagram.com/p/B6DzWw6AASm/

ਇਸ ਲਿਸਟ ਵਿੱਚ ਕਪਿਲ ਸ਼ਰਮਾ ਸਭ ਤੋਂ ਉੱਪਰ ਹਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ 100 ਸੈਲੇਬ੍ਰਿਟੀਆਂ ਦੀ ਇਸ ਲਿਸਟ ਵਿੱਚ ਕਪਿਲ ਸ਼ਰਮਾ ਨੇ 53ਵਾਂ ਸਥਾਨ ਹਾਸਲ ਕੀਤਾ ਹੈ। ਕਪਿਲ ਸ਼ਰਮਾ ਦੀ ਸਾਲਾਨਾ ਔਸਤ ਕਮਾਈ 34.03 ਕਰੋੜ ਰੁਪਏ ਹੈ। ਕਪਿਲ ਸ਼ਰਮਾ ਟੈਲੀਵੀਜ਼ਿਨ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਤੇ ਜ਼ਿਆਦਾ ਕਮਾਈ ਵਾਲੇ ਸਟਾਰ ਬਣ ਗਏ ਹਨ। ਦਿਵਯਾਂਕਾ ਤ੍ਰਿਪਾਠੀ ਨੇ ਇਸ ਲਿਸਟ ਵਿੱਚ 74ਵਾਂ ਨੰਬਰ ਲਿਆ ਹੈ। ਦਿਵਯਾਂਕਾ ਦੀ ਸਲਾਨਾ ਆਮਦਨ 1.46 ਕਰੋੜ ਦੱਸੀ ਜਾ ਰਹੀ ਹੈ। ਮੋਹਬਤੇਂ ਦੀ ਇਹ ਅਦਾਕਾਰਾ 2018 ਵਿਚ 92ਵੇਂ ਸਥਾਨ 'ਤੇ ਸੀ।

https://www.instagram.com/p/B6PynjthL6z/

ਭਾਰਤੀ ਸਿੰਘ ਨੇ ਵੀ ਇਸ ਲਿਸਟ ਵਿਚ 82ਵਾਂ ਸਥਾਨ ਹਾਸਲ ਕੀਤਾ ਹੈ। ਭਾਰਤੀ ਸਿੰਘ ਦੀ ਸਾਲਾਨਾ ਆਮਦਨ 10.93 ਕਰੋੜ ਰੁਪਏ ਹੈ। ਕਪਿਲ ਸ਼ਰਮਾ ਸ਼ੋਅ ਤੋਂ ਇਲਾਵਾ ਭਾਰਤੀ ਸਿੰਘ ਕਲਰਸ ਦੇ ਗੇਮ ਸ਼ੋਅ ਖ਼ਤਰਾ ਖ਼ਤਰਾ ਵਿਚ ਨਜ਼ਰ ਆ ਰਹੀ ਹੈ।

ਸੰਜੀਵ ਕਪੂਰ ਦੀ 24.3 ਕਰੋੜ ਸਾਲਾਨਾ ਆਮਦਨ ਹੈ । ਫੋਬਰਸ ਨੇ ਉਨ੍ਹਾਂ ਨੂੰ 73ਵੇਂ ਨੰਬਰ 'ਤੇ ਰੱਖਿਆ ਹੈ। ਪਿਛਲੇ ਸਾਲ ਆਈ ਲਿਸਟ ਵਿਚ ਸੰਜੀਵ 32ਵੇਂ ਸਥਾਨ 'ਤੇ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network