ਅੱਜ ਹੈ ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਦੀ ਪਹਿਲੀ ਸਾਲਗਿਰਾ, ਦੋ ਦਿਨ ਪਹਿਲਾਂ ਹੀ ਬਣੇ ਇੱਕ ਧੀ ਦੇ ਮਾਤਾ-ਪਿਤਾ

written by Rupinder Kaler | December 12, 2019

ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਗਿੰਨੀ ਲਈ ਅੱਜ ਦਾ ਦਿਨ ਖ਼ਾਸ ਹੈ ਕਿਉਂਕਿ ਠੀਕ ਇਕ ਸਾਲ ਪਹਿਲਾਂ ਅੱਜ ਦੇ ਦਿਨ ਹੀ ਇਹ ਜੋੜੀ ਵਿਆਹ ਦੇ ਬੰਧਨ ਵਿੱਚ ਬੱਝੀ ਸੀ । ਹਾਲ ਹੀ ਵਿੱਚ ਕਪਿਲ ਸ਼ਰਮਾ ਤੇ ਗਿੰਨੀ ਦੇ ਘਰ ਇਕ ਧੀ ਨੇ ਜਨਮ ਲਿਆ ਹੈ । ਕਪਿਲ ਤੇ ਗਿੰਨੀ ਨੇ ਸਾਲ 2018 'ਚ 12 ਦਸੰਬਰ ਨੂੰ ਜਲੰਧਰ 'ਚ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਪਹਿਲਾਂ ਇਸ ਜੋੜੀ ਦਾ ਲੰਮਾ ਅਫੇਅਰ ਚੱਲਿਆ ਸੀ । ਕਪਿਲ ਸ਼ਰਮਾ ਨੇ ਇਕ ਇੰਟਰਵਿਊ 'ਚ ਆਪਣੀ ਲਵ ਸਟੋਰੀ ਸੁਣਾਈ ਸੀ। https://www.instagram.com/p/BrzXUtsg1vs/?utm_source=ig_embed ਕਪਿਲ ਨੇ ਦੱਸਿਆ ਕਿ ਆਪਣੇ ਕਰੀਅਰ ਦੇ ਸ਼ੁਰੂਆਤ ਸਮੇਂ ਪਾਕੇਟ ਮਨੀ ਲਈ ਉਹ ਕੁਝ ਪਲੇਅ ਡਾਇਰੈਕਟ ਕਰਦੇ ਸਨ। ਇਕ ਵਾਰ ਉਹ ਕਿਸੇ ਡਰਾਮੇ ਦੀ ਕਾਸਟਿੰਗ ਦੇ ਸਿਲਸਿਲੇ 'ਚ ਗਿੰਨੀ ਦੇ ਕਾਲਜ ਪੁੱਜੇ ਸਨ ਜਿੱਥੇ ਗਿੰਨੀ ਵੀ ਆਡੀਸ਼ਨ ਦੇਣ ਪੁੱਜੀ ਸੀ। ਪਹਿਲੀ ਮੁਲਾਕਾਤ ਵੇਲੇ ਕਪਿਲ 24 ਸਾਲ ਤੇ ਗਿੰਨੀ 19 ਸਾਲਾਂ ਦੀ ਸੀ। ਕਪਿਲ ਗਿੰਨੀ ਦੀ ਪਰਫੌਰਮੈਂਸ ਤੋਂ ਇੰਨੇ ਖ਼ੁਸ਼ ਸਨ ਕਿ ਕਪਿਲ ਨੇ ਉਸ ਨੂੰ ਹੀ ਸਾਰੀਆਂ ਕੁੜੀਆਂ ਦਾ ਆਡੀਸ਼ਨ ਲੈਣ ਨੂੰ ਕਹਿ ਦਿੱਤਾ। https://www.instagram.com/p/Bte08Qfg49z/ ਅੱਗੇ ਜਦੋਂ ਦੋਵੇਂ ਪ੍ਰੈਕਟਿਵਸ ਕਰਦੇ ਸਨ ਤਾਂ ਗਿੰਨੀ ਕਪਿਲ ਲਈ ਲੰਚ ਬਾਕਸ ਲਿਆਉਂਦਾ ਸੀ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਗਿੰਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ।ਦੋਵਾਂ ਵਿਚਕਾਰ ਹੌਲੀ-ਹੌਲੀ ਨਜ਼ਦੀਕੀਆਂ ਵਧਦੀਆਂ ਗਈਆਂ। ਇਕ ਦਿਨ ਕਪਿਲ ਮੁੰਬਈ ਆਏ ਤਾਂ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ, ਇਸ 'ਤੇ ਕਪਿਲ ਨੇ ਗਿੰਨੀ ਨੂੰ ਕਿਹਾ ਕਿ ਸਾਡਾ ਕੋਈ ਫਿਊਚਰ ਨਹੀਂ ਹੈ, ਇਸ ਲਈ ਹੁਣ ਗੱਲ ਨਹੀਂ ਕਰਨੀ। https://www.instagram.com/p/BsK3djhA_7C/ ਬਾਅਦ 'ਚ ਅਗਲੇ ਆਡੀਸ਼ਨ 'ਚ ਉਹ ਸਿਲੈਕਟ ਹੋ ਗਏ ਜਿਸ ਤੋਂ ਬਾਅਦ ਗਿੰਨੀ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ। ਜਦੋਂ ਕਪਿਲ ਕਮਾਉਣ ਲੱਗੇ ਤਾਂ ਉਨ੍ਹਾਂ ਦੀ ਮਾਂ ਕਪਿਲ ਦਾ ਰਿਸ਼ਤਾ ਲੈ ਕੇ ਗਿੰਨੀ ਦੇ ਘਰ ਪੁੱਜੀ ਸੀ ਜਿਸ ਗਿੰਨੀ ਦੇ ਪਰਿਵਾਰ ਨੇ ਪਹਿਲੀ ਵਾਰ 'ਚ ਠੁਕਰਾ ਦਿੱਤਾ ਸੀ। ਬਾਅਦ 'ਚ ਕਪਿਲ ਮੁੰਬਈ 'ਚ ਨਾਂ ਕਮਾਉਣ 'ਚ ਰੁੱਝ ਗਏ ਤੇ ਦੋਵਾਂ ਵਿਚਾਲੇ ਗੱਲਬਾਤ ਬੰਦ ਹੋ ਗਈ। https://www.instagram.com/p/BrzXluZg7Yt/ ਜਦੋਂ ਕਪਿਲ ਦੀ ਜ਼ਿੰਦਗੀ 'ਚ ਕੁਝ ਵੀ ਸਹੀ ਨਹੀਂ ਚੱਲ ਰਿਹਾ ਸੀ ਉਦੋਂ ਉਨ੍ਹਾਂ ਗਿੰਨੀ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ। ਦੋਵਾਂ ਨੇ ਬੀਤੇ ਵਰ੍ਹੇ ਜਲੰਧਰ 'ਚ ਅੱਜ ਹੀ ਦੇ ਦਿਨ ਵਿਆਹ ਕੀਤਾ ਸੀ। ਵਿਆਹ ਦੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ 10 ਦਸੰਬਰ 2019 ਨੂੰ ਗਿੰਨੀ ਨੇ ਇਕ ਬੇਟੀ ਨੂੰ ਜਨਮ ਦਿੱਤਾ ਹੈ।

0 Comments
0

You may also like