ਕਪਿਲ ਸ਼ਰਮਾ ਨੇ ਖਾਸ ਤਸਵੀਰ ਦੇ ਨਾਲ ਅਮਿਤਾਭ ਬੱਚਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

written by Lajwinder kaur | October 11, 2022 08:14pm

Happy Birthday Amitabh Bachchan: ਮੈਗਾਸਟਾਰ ਅਮਿਤਾਭ ਬੱਚਨ 11 ਅਕਤੂਬਰ ਨੂੰ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਉਨ੍ਹਾਂ ਨੂੰ ਦੁਨੀਆ ਭਰ ਦੇ ਆਪਣੇ ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਵਲੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਟੀਵੀ ਇੰਡਸਟਰੀ ਦੇ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵੀ ਮੈਗਾਸਟਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਬਿੱਗ ਬੀ ਨੂੰ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਕਰਨ ਕੁੰਦਰਾ ਆਪਣੇ ਜਨਮਦਿਨ 'ਤੇ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ਨਾਲ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ, ਦੇਖੋ ਵਾਇਰਲ ਵੀਡੀਓ

Amitabh Bachchan 80th birthday: 'Big B' receives heartfelt wishes from daughter, granddaughter Image Source : Instagram

ਕਪਿਲ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇੱਕ ਖਾਸ ਤਸਵੀਰ ਸ਼ੇਅਰ ਕਰਕੇ ਬਿੱਗ ਬੀ ਨੂੰ ਉਨ੍ਹਾਂ ਦੇ 80ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ। ਕਪਿਲ ਨੇ ਬਿੱਗ ਬੀ ਨਾਲ ਆਪਣੀ ਥ੍ਰੋਬੈਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕਪਿਲ ਦੇ ਨਾਲ ਉਨ੍ਹਾਂ ਦੀ ਬੇਟੀ ਅਨਾਇਰਾ ਵੀ ਮੌਜੂਦ ਹੈ। ਫੋਟੋ 'ਚ ਅਮਿਤਾਭ ਕਪਿਲ ਦੀ ਬੇਟੀ ਅਨਾਇਰਾ ਨੂੰ ਪਿਆਰ ਦੇ ਨਾਲ ਦੇਖਦੇ ਹੋਏ ਨਜ਼ਰ ਆ ਰਹੇ ਹਨ। ਇਹ ਫੋਟੋ ਅਮਿਤਾਭ ਦੇ ਕਵਿਜ਼ ਗੇਮ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਸੈੱਟ ਦੀ ਹੈ ਜਦੋਂ ਕਪਿਲ ਇੱਕ ਵਾਰ ਧੀ ਅਨਾਇਰਾ ਨਾਲ ਸ਼ੋਅ ਵਿੱਚ ਸ਼ਾਮਿਲ ਹੋਏ ਸਨ।

inside image of amitabh bachachan Image Source : Instagram

ਬਿੱਗ ਬੀ ਨਾਲ ਆਪਣੀ ਇਸ ਖੂਬਸੂਰਤ ਯਾਦਗਾਰ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਬਿੱਗ ਬੀ ਲਈ ਪਿਆਰਾ ਜਿਹਾ ਨੋਟ  ਵੀ ਲਿਖਿਆ ਹੈ। ਕਪਿਲ ਸ਼ਰਮਾ ਨੇ ਲਿਖਿਆ- 'ਸਤਿਕਾਰਯੋਗ ਅਮਿਤਾਭ ਬੱਚਨ ਜੀ, ਤੁਹਾਡੇ ਜਨਮਦਿਨ ਦੇ ਮੌਕੇ 'ਤੇ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ...ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਤੁਸੀਂ ਹਮੇਸ਼ਾ ਖੁਸ਼, ਤੰਦਰੁਸਤ ਰਹੋ ਅਤੇ ਆਪਣੀ ਅਦਭੁੱਤ ਪ੍ਰਤਿਭਾ ਨਾਲ ਸਾਰਿਆਂ ਦਾ ਮਨੋਰੰਜਨ ਕਰਦੇ ਰਹੋ...ਤੁਸੀਂ ਸਾਡਾ ਮਾਣ ਹੋ...ਪਿਆਰ ਅਤੇ ਸਤਿਕਾਰ ਨਾਲ।' ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਅਮਿਤਾਭ ਬੱਚਨ ਨੂੰ ਬਰਥਡੇਅ ਵਿਸ਼ ਕਰ ਰਹੇ ਹਨ ਤੇ ਨਾਲ ਹੀ ਇਸ ਤਸਵੀਰ ਦੀ ਤਾਰੀਫ ਕਰ ਰਹੇ ਹਨ।

Image Source : Instagram

ਇਨ੍ਹੀਂ ਦਿਨੀਂ ਅਮਿਤਾਭ ਬੱਚਨ ਆਪਣੀ ਤਾਜ਼ਾ ਰਿਲੀਜ਼ Goodbye ਫ਼ਿਲਮ ਨੂੰ ਲੈ ਕੇ ਚਰਚਾ 'ਚ ਹਨ। 7 ਅਕਤੂਬਰ ਨੂੰ ਰਿਲੀਜ਼ ਹੋਈ 'ਪੁਸ਼ਪਾ ਫਿਲਮ' ਫੇਮ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਅਮਿਤਾਭ ਬੱਚਨ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਸੂਰਜ ਭਰਜਾਤੀਆ ਦੁਆਰਾ ਨਿਰਦੇਸ਼ਿਤ 'ਉੱਚਾਈ' ਵਿੱਚ ਨਜ਼ਰ ਆਉਣਗੇ। ਇਹ ਫਿਲਮ 11 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਵੀ ਸਟਾਰਰ ਫਿਲਮ 'ਪ੍ਰੋਜੈਕਟ ਕੇ' ਦਾ ਹਿੱਸਾ ਹਨ।

 

View this post on Instagram

 

A post shared by Kapil Sharma (@kapilsharma)

You may also like