ਪਿਤਾ ਬਣਨ ਵਾਲੇ ਹਨ ਕਪਿਲ ਸ਼ਰਮਾ, ਸ਼ੋਅ ਤੋਂ ਬਰੇਕ ਲੈ ਕੇ ਪਤਨੀ ਨਾਲ ਗਏ ਕੈਨੇਡਾ !

Reported by: PTC Punjabi Desk | Edited by: Shaminder  |  July 25th 2019 02:53 PM |  Updated: July 25th 2019 02:53 PM

ਪਿਤਾ ਬਣਨ ਵਾਲੇ ਹਨ ਕਪਿਲ ਸ਼ਰਮਾ, ਸ਼ੋਅ ਤੋਂ ਬਰੇਕ ਲੈ ਕੇ ਪਤਨੀ ਨਾਲ ਗਏ ਕੈਨੇਡਾ !

ਕਮੇਡੀ ਕਿੰਗ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ । ਖ਼ਬਰਾਂ ਮੁਤਾਬਕ ਕਪਿਲ ਸ਼ਰਮਾ ਜਲਦ ਹੀ ਪਿਤਾ ਬਣਨ ਵਾਲੇ ਹਨ । ਦੋਵੇਂ ਬੇਬੀਮੂਨ ਮਨਾਉਣ ਲਈ ਕੈਨੇਡਾ ਗਏ ਹਨ ।ਕਪਿਲ ਸ਼ਰਮਾ ਦਸੰਬਰ 'ਚ ਪਿਤਾ ਬਣ ਜਾਣਗੇ ।ਏਅਰਪੋਰਟ 'ਤੇ ਦੋਵੇਂ ਬਹੁਤ ਹੀ ਕੂਲ ਅੰਦਾਜ਼ 'ਚ ਵਿਖਾਈ ਦਿੱਤੇ ।

ਹੋਰ ਵੇਖੋ :ਕਪਿਲ ਸ਼ਰਮਾ ਨੇ ਦਿੱਤੀ ‘ਮਿੰਦੋ ਤਸੀਲਦਾਰਨੀ’ ਦੀ ਸਾਰੀ ਸਟਾਰ ਕਾਸਟ ਨੂੰ ਵਧਾਈ, ਦੇਖੋ ਵੀਡੀਓ

Kapil sharma and ginni chatrath

ਕਪਿਲ ਸ਼ਰਮਾ ਨੇ ਗਿੰਨੀ ਨਾਲ ਪਿਛਲੇ ਸਾਲ ਵਿਆਹ ਰਚਾਇਆ ਸੀ ਅਤੇ ਇਸ ਵਿਆਹ 'ਚ ਵੱਡੀ ਗਿਣਤੀ 'ਚ ਸੈਲੀਬਰੇਟੀਜ਼ ਵੀ ਪਹੁੰਚੇ ਸਨ । ਇਸ ਤੋਂ ਇਲਾਵਾ ਟੀਵੀ ਅਤੇ ਫ਼ਿਲਮ ਇੰਡਸਟਰੀ ਦੇ ਲੋਕ ਉਨ੍ਹਾਂ ਦੇ ਵਿਆਹ ਦੀ ਰੌਣਕ ਬਣੇ ਸਨ ।ਉਨ੍ਹਾਂ ਦਾ ਵਿਆਹ ਅੰਮ੍ਰਿਤਸਰ 'ਚ ਹੋਇਆ ਸੀ ।

https://twitter.com/taran_adarsh/status/1154241965476593665

ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ 'ਚ ਫ਼ਿਲਮ ਅਤੇ ਟੀ.ਵੀ.ਇੰਡਸਟਰੀ ਦੇ ਕਲਾਕਾਰਾਂ ਲਈ ਰਿਸੈਪਸ਼ਨ ਦਾ ਪ੍ਰਬੰਧ ਕੀਤਾ ਸੀ । ਦੱਸ ਦਈਏ ਕਿ ਹੁਣ ਕਪਿਲ ਸ਼ਰਮਾ ਦਾ ਐਂਗਰੀ ਬਰਡ ਮੂਵੀ-2 ਦੇ ਹਿੰਦੀ ਵਰਜਨ 'ਚ ਰੈਡ ਦੇ ਕਿਰਦਾਰ ਨੂੰ ਆਵਾਜ਼ ਨਾਲ ਸ਼ਿੰਗਾਰਨਗੇ । ਇਹ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network