ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਤੋਂ ਆਈ ਇੱਕ ਹੋਰ ਗੁੱਡ ਨਿਊਜ਼ !

written by Rupinder Kaler | November 20, 2020

ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਇੱਕ ਵਾਰ ਫਿਰ ਗੁੱਡ ਨਿਊਜ਼ ਆਉਣ ਵਾਲੀ ਹੈ । ਕਪਿਲ ਸ਼ਰਮਾ ਫਿਰ ਤੋਂ ਪਿਤਾ ਬਣਨ ਵਾਲੇ ਹਨ। ਵੱਖ ਵੱਖ ਵੈੱਬ ਸਾਈਟਾਂ ਦੀਆਂ ਰਿਪੋਟਾਂ ਦੀ ਮੰਨੀਏ ਤਾਂ ਕਪਿਲ ਦੀ ਪਤਨੀ ਗਿੰਨੀ ਚਤਰਥ ਦੋਬਾਰਾ ਗਰਭਵਤੀ ਹੈ ਤੇ ਉਹ ਅਗਲੇ ਸਾਲ ਜਨਵਰੀ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਫਿਲਹਾਲ ਕਪਿਲ ਦੀ 11 ਮਹੀਨੇ ਦੀ ਇਕ ਬੇਟੀ ਹੈ ਜਿਸ ਦਾ ਨਾਂ ਅਨਾਇਰਾ ਸ਼ਰਮਾ ਹੈ। Daughters Day : Kapil Sharma Shares His Daughter Anayra New Pics ਹੋਰ ਪੜ੍ਹੋ :

Richa Sharma Shared Pictures With Kapil Sharma's Daughter Anayra ਟਾਈਮਸ ਆਫ ਇੰਡੀਆ ਅਨੁਸਾਰ ਕਪਿਲ ਦੇ ਇਕ ਸੂਤਰ ਨੇ ਇਸ ਗੱਲ ਨੂੰ ਕਨਫਰਮ ਕੀਤਾ ਹੈ ਕਿ ਗਿੰਨੀ ਫਿਰ ਤੋਂ ਮਾਂ ਬਣਨ ਵਾਲੀ ਹੈ। ਜਨਵਰੀ 2021 'ਚ ਉਨ੍ਹਾਂ ਦੀ ਡਲੀਵਰੀ ਹੋ ਸਕਦੀ ਹੈ। ਉੱਥੇ ਹੀ ਇਸ ਖ਼ਾਸ ਮੌਕੇ 'ਤੇ ਕਪਿਲ ਦੀ ਮਾਂ ਵੀ ਮੁੰਬਈ ਆ ਗਈ ਹੈ ਤਾਂ ਕਿ ਉਹ ਨੂੰਹ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕੇ। Kapil Sharma With Daughter Anayra Sharma And Wife Ginni Chatrath ਫਿਲਹਾਲ ਕਪਿਲ ਸ਼ਰਮਾ ਨੇ ਇਸ ਦੀ ਹਾਲੇ ਕਿਸੇ ਕੋਲ ਵੀ ਪੁਸ਼ਟੀ ਨਹੀਂ ਕੀਤੀ । ਜ਼ਿਕਰਯੋਗ ਹੈ ਕਿ ਕਪਿਲ ਤੇ ਗਿੰਨੀ ਨੇ 12 ਦਸੰਬਰ 2018 'ਚ ਵਿਆਹ ਕੀਤਾ ਸੀ। ਕਾਮੇਡੀਅਨ ਇਸ 12 ਦਸੰਬਰ ਨੂੰ ਆਪਣੀ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣਗੇ।  

0 Comments
0

You may also like