ਕਪਿਲ ਸ਼ਰਮਾ ਨੇ ਸਾਰੇ ਗਿਲੇ ਸ਼ਿਕਵੇ ਛੱਡ ਕੇ ਸੁਨੀਲ ਗਰੋਵਰ ਨੂੰ ਇਸ ਅੰਦਾਜ਼ ’ਚ ਦਿੱਤੀ ਜਨਮ ਦਿਨ ਦੀ ਵਧਾਈ …!
ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੇ ਆਪਸੀ ਤਕਰਾਰ ਨੂੰ ਭੁਲਾ ਦਿੱਤਾ ਹੈ, ਜਿਸ ਦਾ ਸਬੂਤ ਉਸ ਟਵੀਟ ਤੋਂ ਮਿਲ ਜਾਂਦਾ ਹੈ ਜਿਸ ਰਾਹੀਂ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਸੁਨੀਲ ਦੇ ਜਨਮ ਦਿਨ ਦੇ ਮੌਕੇ 'ਤੇ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਦੇ ਜਨਮ ਦਿਨ 'ਤੇ ਟਵੀਟ ਕੀਤਾ ਹੈ, ਜੋ ਬਹੁਤ ਵਾਇਰਲ ਹੋ ਰਿਹਾ ਹੈ।
https://twitter.com/KapilSharmaK9/status/1290233882432778240
ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਸ਼ੋਅ ਦੌਰਾਨ ਬਹਿਸ ਹੋ ਗਈ ਜਿਸ ਕਰਕੇ ਦੋਵੇਂ ਇੱਕ ਦੂਜੇ ਦੇ ਨਾਲ ਬੋਲਦੇ ਨਹੀਂ । ਪਰ ਹੁਣ ਲੱਗਦਾ ਹੈ ਕਿ ਦੋਹਾਂ ਵਿੱਚ ਜੋ ਗਿਲੇ ਸ਼ਿਕਵੇ ਸਨ ਉਹ ਦੂਰ ਹੋ ਗਏ ਹਨ । ਦੱਸ ਦੇਈਏ ਕਿ ਸੁਨੀਲ ਗਰੋਵਰ ਅੱਜ ਆਪਣਾ 43ਵਾਂ ਜਨਮ ਦਿਨ ਮਨਾ ਰਹੇ ਹਨ।
https://www.instagram.com/p/CDdnAinn-pl/
ਕਾਮੇਡੀਅਨ ਦੇ ਜਨਮ ਦਿਨ 'ਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਸਾਨੂੰ ਜ਼ਿਆਦਾ ਸਖਤ ਮਿਹਨਤ ਨਹੀਂ ਕਰਨੀ ਪੈਂਦੀ। ਗਾਇਕ ਜਸਬੀਰ ਜੱਸੀ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ।
https://www.instagram.com/p/CCIN-juHYU7/