ਰਾਜੀਵ ਕਪੂਰ ਦੇ ਚੌਥੇ ਵਿੱਚ ਨਜ਼ਰ ਆਇਆ ਪੂਰਾ ਖ਼ਾਨਦਾਨ, ਤਸਵੀਰਾਂ ਵਾਇਰਲ

written by Rupinder Kaler | February 13, 2021

ਰਾਜੀਵ ਕਪੂਰ ਦੇ ਦਿਹਾਂਤ ਤੋਂ ਬਾਅਦ ਕਪੂਰ ਪਰਿਵਾਰ ਸਦਮੇ ਵਿੱਚ ਹੈ ਕਿਉਂ ਕਿ ਕੁਝ ਹੀ ਸਮੇਂ ਵਿੱਚ ਪਰਿਵਾਰ ਨੇ ਦੋ ਜੀਆਂ ਨੂੰ ਗਵਾ ਲਿਆ ਹੈ । ਬੀਤੇ ਦਿਨ ਰਾਜੀਵ ਕਪੂਰ ਦਾ ਚੌਥਾ ਕੀਤਾ ਗਿਆ ਸੀ । ਇਸ ਮੌਕੇ ਬਾਲੀਵੁੱਡ ਦੇ ਕਈ ਸਿਤਾਰੇ ਰਾਜੀਵ ਕਪੂਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ । ਹੋਰ ਪੜ੍ਹੋ :ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਦਾ ਹੋਵੇਗਾ ਵਰਲਡ ਪ੍ਰੀਮੀਅਰ   ਆਲੀਆ ਭੱਟ ਰਣਬੀਰ ਕਪੂਰ ਦੇ ਨਾਲ ਪਹੁੰਚੀ ਸੀ । ਇਸ ਮੌਕੇ ਇਸ ਜੋੜੀ ਨਾਲ ਅਰਜੁਨ ਕਪੂਰ ਵੀ ਨਜ਼ਰ ਆਏ । ਰਣਬੀਰ ਕਪੂਰ ਦੇ ਕਜਨ ਅਧਾਰ ਜੈਨ ਵੀ ਆਪਣੀ ਕਾਰ ਤੋਂ ਉਤਰਦੇ ਨਜ਼ਰ ਆਏ । ਅਰਮਾਨ ਜੈਨ ਆਪਣੀ ਪਤਨੀ ਦੇ ਨਾਲ ਰਾਜੀਵ ਕਪੂਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ । ਰਿਸ਼ੀ ਕਪੂਰ ਦੇ ਨੀਤੂ ਕਪੂਰ ਦੀ ਬੇਟੀ ਰਿਦਿਮਾ ਵੀ ਰਾਜੀਵ ਕਪੂਰ ਦੇ ਚੌਥੇ ਤੇ ਪਹੁੰਚੀ । ਦੁੱਖ ਦੀ ਇਸ ਘੜੀ ਵਿੱਚ ਨੀਤੂ ਕਪੂਰ ਆਪਣੇ ਪਰਿਵਾਰ ਨਾਲ ਖੜੀ ਦਿਖਾਈ ਦਿੱਤੀ । ਇਸ ਮੌਕੇ ਬਬੀਤਾ ਵੀ ਪਹੁੰਚੀ ਜੋ ਕਿ ਕਾਫੀ ਭਾਵੁਕ ਨਜ਼ਰ ਆਈ ।

0 Comments
0

You may also like