ਕਰਮ ਰਾਜਪੂਤ ਦਾ ਨਵਾਂ ਗੀਤ ‘ਯਾਰ ਵੇਖਿਆ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  April 03rd 2020 05:03 PM  |  Updated: April 03rd 2020 05:03 PM

ਕਰਮ ਰਾਜਪੂਤ ਦਾ ਨਵਾਂ ਗੀਤ ‘ਯਾਰ ਵੇਖਿਆ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਸੂਫ਼ੀ ਗਾਇਕ ਕਰਮ ਰਾਜਪੂਤ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ‘ਯਾਰ ਵੇਖਿਆ’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ‘ਚ ਉਹ ਪਿਆਰ ਦੀ ਮਹਿਮਾ ਨੂੰ ਦੱਸ ਰਹੇ ਨੇ । ਉਹ ਸੋਹਣੇ ਮਹਿਬੂਬ ਦੀ ਤਾਰੀਫਾਂ ਕਰ ਰਹੇ ਨੇ ਤੇ ਦੱਸ ਰਹੇ ਨੇ ਕਿਵੇਂ ਪਿਆਰ ‘ਚ ਇਨਸਾਨ ਸਭ ਕੁਝ ਭੁੱਲ ਜਾਂਦਾ ਹੈ । ਯਾਰ ਵੇਖਿਆ (Yaar Vekheya) ਗੀਤ ਨੂੰ ਪੀਟੀਸੀ ਪੰਜਾਬ ਤੇ ਪੀਟੀਸੀ ਚੱਕ ਦੇ ਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

ਇਸ ਗੀਤ ਨੂੰ ਕਰਮ ਰਾਜਪੂਤ ਨੇ ਆਪਣੀ ਸੂਫ਼ੀਆਨਾ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਜ਼ੋਰਾ ਧੱਕੋਵਾਲ (  Zora Dhakowal) ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੁਰਿੰਦਰ  ਬੱਚਨ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਸਦੀਪ ਬੇਦੀ ਨੇ ਤਿਆਰ ਕੀਤਾ ਹੈ । ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਸਟੂਡੀਓ ਅਜਿਹਾ ਪਲੇਟਫਾਰਮ ਹੈ ਜੋ ਉੱਭਰ ਰਹੇ ਪੰਜਾਬੀ ਗਾਇਕਾਂ ਨੂੰ ਆਪਣੀ ਕਲਾ ਨੂੰ ਦੁਨੀਆ ਸਾਹਮਣੇ ਰੱਖਣ ਦਾ ਮੌਕਾ ਦਿੰਦਾ ਹੈ । ਇਸ ਤੋਂ ਇਲਾਵਾ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪੰਜਾਬੀ ਗਾਇਕੀ ਦੇ ਨਾਮੀ ਕਲਾਕਾਰ ਜਿਵੇਂ ਹੰਸ ਰਾਜ ਹੰਸ, ਖ਼ਾਨ ਸਾਬ, ਮਾਸਟਰ ਸਲੀਮ ਵਰਗੇ ਕਈ ਹੋਰ ਗਾਇਕ ਗੀਤ ਗਾ ਚੁੱਕੇ ਨੇ । ਪੀਟੀਸੀ ਰਿਕਾਰਡਜ਼ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network