ਹੁਣ ਭੂਤ ਵੀ ਪਾਉਣਗੇ ਭੰਗੜਾ ਅਤੇ ਇਨ੍ਹਾਂ ਭੂਤਾਂ ਨੂੰ ਨਚਾਉਣਗੇ ਕਰਮਜੀਤ ਅਨਮੋਲ 'ਤੇ ਨਿਸ਼ਾ ਬਾਨੋ,ਵੇਖੋ ਵੀਡਿਓ 

written by Shaminder | January 19, 2019

ਹੁਣ ਭੂਤ ਵੀ ਢੋਲ ਦੇ ਡਗੇ 'ਤੇ ਭੰਗੜਾ ਪਾਉਣਗੇ । ਇਨ੍ਹਾਂ ਭੂਤਾਂ ਨੂੰ ਨਚਾਉਣਗੇ ਨਿਸ਼ਾ ਬਾਨੋ ਅਤੇ ਕਰਮਜੀਤ ਅਨਮੋਲ । ਤੁਸੀਂ ਸਮਝ ਰਹੇ ਹੋਵੋਗੇ ਕਿ ਭੂਤ ਭੰਗੜਾ ਕਿਵੇਂ ਪਾ ਸਕਦੇ ਨੇ ਤਾਂ ਇਸ 'ਚ ਹੈਰਾਨ ਹੋਣ ਦੀ ਕੋਈ ਗੱਲ ਨਹੀਂ । ਅਸੀਂ ਗੱਲ ਕਰ ਰਹੇ ਹਾਂ ਨਿਸ਼ਾ ਬਾਨੋ 'ਤੇ ਕਰਮਜੀਤ ਦੇ ੨੧ ਜਨਵਰੀ ਨੂੰ ਆਉਣ ਵਾਲੇ ਗੀਤ ਦੀ ।

ਹੋਰ ਵੇਖੋ :ਜਦੋਂ ਸਿਧਾਰਥ ਮਲਹੋਤਰਾ ਦੀ ਥਾਂ ਕੁੱਤੇ ਨੇ ਕੀਤਾ ਰੈਂਪ ‘ਤੇ ਕੈਟ ਵਾਕ, ਲੁੱਟ ਲਈ ਮਹਿਫਿਲ, ਦੇਖੋ ਵੀਡਿਓ

ਇਸ ਬਾਰੇ ਰੌਸ਼ਨ ਪ੍ਰਿੰਸ ਨੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਇੱਕ ਵੀਡਿਓ ਬਣਾਇਆ ਹੈ। ਜਿਸ ਨੂੰ  ਇੰਸਟਾਗ੍ਰਾਮ 'ਤੇ ਨਿਸ਼ਾ ਬਾਨੋ ਨੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਰੌਸ਼ਨ ਪ੍ਰਿੰਸ ਭੰਗੜਾ ਪਾਉਂਦੇ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਦੀਪਕ ਕਲਾਲ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਡਰਾਮਾ ਕੁਈਨ ਰਾਖੀ ਸਾਵੰਤ ਨੇ ਦਿੱਤੀ ਇਹ ਚਿਤਾਵਨੀ, ਦੇਖੋ ਵੀਡਿਓ

roshan prince roshan prince

ਰੌਸ਼ਨ ਪ੍ਰਿੰਸ ਨੇ ਨਿਸ਼ਾ ਬਾਨੋ ਅਤੇ ਕਰਮਜੀਤ ਅਨਮੋਲ ਨੂੰ ਇਸ ਗੀਤ ਲਈ ਵਧਾਈਆਂ ਦਿੱਤੀਆਂ ਨੇ । ਰੌਸ਼ਨ ਪ੍ਰਿੰਸ ਦਾ ਕਹਿਣਾ ਹੈ ਕਿ ਇਹ ਗੀਤ ਉਨ੍ਹਾਂ ਨੂੰ ਤਾਂ ਬਹੁਤ ਪਸੰਦ ਆਇਆ ਹੈ ।ਪਰ ਇਹ ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆaੁਂਦਾ ਹੈ ਇਹ ਵੇਖਣਾ ਹੋਵੇਗਾ ਇੱਕੀ ਜਨਵਰੀ ਨੂੰ ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ । ਫਿਲਹਾਲ ਇਸ ਗੀਤ 'ਚ ਭੂਤਾਂ ਦਾ ਕਨਸੈਪਟ ਰੱਖਿਆ ਜੋ ਕਿ ਸਰੋਤਿਆਂ ਲਈ ਉਤਸੁਕਤਾ ਦਾ ਵਿਸ਼ਾ ਬਣਿਆ ਹੋਇਆ ਹੈ ।

You may also like