
ਕਰਮਜੀਤ ਅਨਮੋਲ ਵੱਲੋਂ ਪਰਦੇ 'ਤੇ ਨਿਭਾਏ ਜਾਂਦੇ ਕਿਰਦਾਰ ਹੁੰਦੇ ਨੇ ਅਸਲ ਜ਼ਿੰਦਗੀ ਤੋਂ ਪ੍ਰਭਾਵਿਤ, ਦੇਖੋ ਵੀਡੀਓ : ਕਰਮਜੀਤ ਅਨਮੋਲ ਜਿਹੜੇ 12 ਅਪ੍ਰੈਲ ਨੂੰ ਸਾਧੂ ਬਾਬੇ ਦੇ ਰੂਪ 'ਚ ਦਰਸ਼ਕਾਂ ਨੂੰ ਪਰਦੇ 'ਤੇ ਹਸਾਉਣ ਜਾ ਰਹੇ ਹਨ। ਜੀ ਹਾਂ ਗਿੱਪੀ ਗਰੇਵਾਲ ਅਤੇ ਸਿਮੀ ਚਾਹਲ ਸਟਾਰਰ ਫਿਲਮ ਮੰਜੇ 'ਬਿਸਤਰੇ 2' ਅਗਲੇ ਕੁਝ ਦਿਨ ਬਾਅਦ ਹੀ ਸਿਨੇਮਾ ਘਰਾਂ 'ਚ ਧੁੰਮਾਂ ਪਾਉਂਦੀ ਨਜ਼ਰ ਆਵੇਗੀ। ਪਰ ਉਸ ਤੋਂ ਪਹਿਲਾਂ ਸਾਧੂ ਬਾਬਾ ਯਾਨੀ ਕਰਮਜੀਤ ਅਨਮੋਲ, ਫ਼ਿਲਮ ਦੇ ਲੇਖਕ ਅਤੇ ਦਮਦਾਰ ਅਦਾਕਾਰ ਨਰੇਸ਼ ਕਠੂਰੀਆ ਅਤੇ ਫ਼ਿਲਮ ਦੇ ਪ੍ਰੋਡਿਊਸਰ ਭਾਨਾ ਐਲ.ਏ. ਪਹੁੰਚੇ ਹਨ ਪੀਟੀਸੀ ਪੰਜਾਬੀ ਦੇ ਟਾਕ ਸ਼ੋਅ 'ਸ਼ੋਅ ਕੇਸ' 'ਚ ਜਿਹੜਾ ਹਰ ਮੰਗਲਵਾਰ ਰਾਤ 10 ਵਜੇ ਪੀਟੀਸੀ ਪੰਜਾਬੀ 'ਤੇ ਦੇਖਿਆ ਜਾਂਦਾ ਹੈ। ਇਸ 'ਚ ਫ਼ਿਲਮ ਬਾਰੇ ਖੁੱਲ ਕੇ ਗੱਲਾਂ ਹੋਈਆਂ ਨੇ ਅਤੇ ਖ਼ਾਸੀ ਮਸਤੀ ਵੀ ਹੋਈ ਹੈ।

ਕਰਮਜੀਤ ਅਨਮੋਲ ਦਾ ਫ਼ਿਲਮ 'ਚ ਸਾਧੂ ਬਾਬੇ ਦਾ ਕਰੈਕਟਰ ਖਾਸੀ ਪ੍ਰਸਿੱਧੀ ਖੱਟ ਚੁੱਕਿਆ ਹੈ। ਜਿਸ ਦੀ ਝਲਕ ਇਸ ਵਾਰ ਵੀ ਦੇਖਣ ਨੂੰ ਮਿਲੀ ਹੈ। ਉੱਥੇ ਹੀ ਫਿਲਮ 'ਚ ਕਿਹੜੇ ਪਲ ਰਹੇ ਖੂਬਸੂਰਤ ਅਤੇ ਕਿੱਥੇ ਕਿੱਥੇ ਦਿੱਕਤਾਂ ਆਈਆਂ ਇਸ ਬਾਰੇ ਵੀ ਚਰਚਾ ਹੋਈ। ਕਰਮਜੀਤ ਅਨਮੋਲ ਗਾਇਕੀ ਦੇ ਨਾਲ ਨਾਲ ਅਦਾਕਾਰੀ ਵੀ ਬੜੀ ਹੀ ਬਾਕਮਾਲ ਕਰਦੇ ਹਨ।

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਤਰਾਂ ਦੇ ਕਿਰਦਾਰ ਨੂੰ ਕਿਵੇਂ ਆਪਣੇ ਅੰਦਰ ਲੈ ਕੇ ਆਉਂਦੇ ਹਨ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਬਚਪਨ ਤੋਂ ਹੀ ਅਜਿਹੇ ਕਿਰਦਾਰ ਦੇਖੇ ਹੋਏ ਹਨ। ਅਤੇ ਉਹ ਕੀਤੇ ਨਾ ਕੀਤੇ ਉਹਨਾਂ ਦੇ ਜ਼ਹਿਨ 'ਚ ਵੱਸ ਜਾਂਦੇ ਹਨ। ਕਰਮਜੀਤ ਅਨਮੋਲ ਹੋਰਾਂ ਦਾ ਕਹਿਣਾ ਸੀ ਕਿ ਜਿੰਨ੍ਹੇ ਵੀ ਕਿਰਦਾਰ ਉਹ ਨਿਭਾਉਂਦੇ ਹਨ ਕਿਤੇ ਨਾ ਕਿਤੇ ਕਿਸੇ ਅਸਲ ਕਿਰਦਾਰ ਤੋਂ ਹੀ ਪ੍ਰਭਾਵਿਤ ਹੁੰਦੇ ਹਨ।
ਹੋਰ ਵੇਖੋ : ਗੋਲਡੀ ਤੇ ਸੱਤਾ ਪਹੁੰਚੇ ਅਨਮੋਲ ਕਵੱਤਰਾ ਦੇ ਨੇਕ ਕੰਮ 'ਚ ਹਿੱਸਾ ਪਾਉਣ , ਕਹੀਆਂ ਇਹ ਭਾਵੁਕ ਗੱਲਾਂ , ਦੇਖੋ ਵੀਡੀਓ
ਅਜਿਹਾ ਉਹਨਾਂ ਦਾ ਕਿਰਦਾਰ ਹੈ ਮੰਜੇ ਬਿਸਤਰੇ ਫ਼ਿਲਮ 'ਚ ਸਾਧੂ ਬਾਬੇ ਦਾ ਜਿਸ ਨੇ ਪੰਜਾਬ 'ਚ ਤਾਂ ਤਾਰੀਫਾਂ ਖੱਟੀਆਂ ਹੀ ਹਨ। 12 ਅਪ੍ਰੈਲ ਨੂੰ ਪਤਾ ਲੱਗ ਜਾਵੇਗਾ ਸਾਧੂ ਬਾਬਾ ਕੈਨੇਡਾ 'ਚ ਕਿਹੋ ਜਿਹੇ ਰੰਗ ਬਿਖੇਰਦਾ ਹੈ। ਮੰਜੇ ਬਿਸਤਰੇ 2 'ਚ ਇਹਨਾਂ ਤੋਂ ਇਲਾਵਾ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀ.ਐੱਨ. ਸ਼ਰਮਾ, ਸਰਦਾਰ ਸੋਹੀ ਅਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ।