ਕਰਮਜੀਤ ਅਨਮੋਲ ਨੇ ਸਾਂਝਾ ਕੀਤਾ ਆਪਣੇ ਖੇਤਾਂ ਦਾ ਵੀਡੀਓ, ਕਰਵਾਈ ਆਪਣੇ ਬਾਗ ਦੀ ਸੈਰ

written by Shaminder | July 21, 2022

ਕਰਮਜੀਤ ਅਨਮੋਲ (Karamjit Anmol) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਕਰਮਜੀਤ ਅਨਮੋਲ ਆਪਣੇ ਖੇਤਾਂ ‘ਚ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਕਰਮਜੀਤ ਅਨਮੋਲ ਆਪਣੇ ਖੇਤਾਂ ‘ਚ ਲਗਾਏ ਗਏ ਬਾਗ ਨੂੰ ਦਿਖਾ ਰਹੇ ਹਨ । ਵੀਡੀਓ ‘ਚ ਕਰਮਜੀਤ ਅਨਮੋਲ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਯਾਦ ‘ਚ ਇਹ ਫਲਦਾਰ ਬੂਟੇ ਲਗਾਏ ਸਨ । ਜੋ ਕਿ ਹੁਣ ਜਵਾਨ ਹੋ ਚੁੱਕੇ ਹਨ ।

Karamjit Anmol -mi image From instagram

ਹੋਰ ਪੜ੍ਹੋ : ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਦਾਕਾਰ ਕਰਮਜੀਤ ਅਨਮੋਲ, ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਮਾਂ ਤੇਰੀ ਬਹੁਤ ਯਾਦ ਆਉਂਦੀ ਹੈ’

ਉਨ੍ਹਾਂ ਨੇ ਅੰਜੀਰ,ਨਾਸ਼ਪਤੀ, ਜਾਮੁਣ, ਅੰਬ, ਆਂਵਲਾ ਸਣੇ ਕਈ ਫਲਦਾਰ ਰੁੱਖ ਆਪਣੇ ਬਾਗ ‘ਚ ਲਗਾਏ ਹਨ । ਕਰਮਜੀਤ ਅਨਮੋਲ ਨੇ ਦੱਸਿਆ ਕਿ ਇਨ੍ਹਾਂ ਫਲਦਾਰ ਰੁੱਖਾਂ ਨੂੰ ਲਗਾਉਣ ਦੇ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ । ਕਰਮਜੀਤ ਅਨਮੋਲ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰਕੇ ਅਦਾਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ ।

karamjit anmol image from instagram

ਹੋਰ ਪੜ੍ਹੋ : ਬਿੰਨੂ ਢਿੱਲੋਂ ਦੇ ਪਿਤਾ ਦਾ ਹੋਇਆ ਅੰਤਿਮ ਸਸਕਾਰ, ਕਰਮਜੀਤ ਅਨਮੋਲ ਸਣੇ ਕਈ ਸਿਤਾਰੇ ਅੰਤਿਮ ਸਸਕਾਰ ‘ਤੇ ਪਹੁੰਚੇ

ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਇਨ੍ਹਾਂ ਫ਼ਿਲਮਾਂ ਦੀ ਬਦੌਲਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਪਛਾਣ ਬਣਾਈ ਹੈ । ਕਰਮਜੀਤ ਅਨਮੋਲ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ।

Karamjit Anmol and his mother-min image From instagram

ਉਹ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਗਾਇਕ ਵੀ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ਲਈ ਗੀਤ ਵੀ ਗਾਏ ਹਨ । ਉਹ ਜ਼ਮੀਨ ਨਾਲ ਜੁੜੇ ਕਲਾਕਾਰ ਹਨ ਅਤੇ ਉਹ ਅਕਸਰ ਆਪਣੇ ਪਿੰਡ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

You may also like