ਵਿਆਹ ਤੋਂ ਪਹਿਲਾਂ ਕਰਨ ਔਜਲਾ ਦੀ ਆਪਣੀ ਮੰਗੇਤਰ ਪਲਕ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਤਸਵੀਰ; ਫੈਨਜ਼ ਲੁੱਟਾ ਰਹੇ ਨੇ ਪਿਆਰ

Written by  Lajwinder kaur   |  January 25th 2023 11:08 AM  |  Updated: January 25th 2023 11:08 AM

ਵਿਆਹ ਤੋਂ ਪਹਿਲਾਂ ਕਰਨ ਔਜਲਾ ਦੀ ਆਪਣੀ ਮੰਗੇਤਰ ਪਲਕ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਤਸਵੀਰ; ਫੈਨਜ਼ ਲੁੱਟਾ ਰਹੇ ਨੇ ਪਿਆਰ

Karan Aujla-Palak viral pic: ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨਾਂ ਵਜੋਂ ਜਾਣੇ ਜਾਂਦੇ ਕਰਨ ਔਜਲਾ ਜੋ ਕਿ ਜਲਦ ਹੀ ਮੰਗੇਤਰ ਪਲਕ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪਿਛਲੇ ਸਾਲ ਅਗਸਤ 2022 ‘ਚ ਪਲਕ ਦਾ ਬਰਾਈਡਲ ਸ਼ਾਵਰ ਹੋਇਆ ਸੀ, ਜਿਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਸੀ। ਇਸੇ ਦੌਰਾਨ ਦੋਵਾਂ ਦੇ ਵਿਆਹ ਦੀ ਤਾਰੀਖ਼ ਵੀ ਸਾਹਮਣੇ ਆਈ ਸੀ।

ਹੋਰ ਪੜ੍ਹੋ : Big Boss OTT : ਉਰਫੀ ਜਾਵੇਦ ਨੇ ਡਸਟਬਿਨ ਬੈਗ ਤੋਂ ਬਣਾਈ ਸ਼ਾਨਦਾਰ ਡਰੈੱਸ, ਕ੍ਰਿਏਟੀਵਿਟੀ ਦੇਖ ਕੇ ਯੂਜ਼ਰਸ ਹੋਏ ਹੈਰਾਨ

singer karan aujla and palak viral pic image source: Instagram 

ਕਰਨ ਔਜਲਾ ਨੇ ਹਾਲ ਵਿੱਚ ਆਪਣਾ 26ਵਾਂ ਜਨਮਦਿਨ ਮਨਾਇਆ ਸੀ। ਆਪਣੇ ਜਨਮਦਿਨ ਮੌਕੇ ਉੱਤੇ ਹੀ ਉਨ੍ਹਾਂ ਨੇ ਆਪਣੀ ਈਪੀ ਦਾ ਪੋਸਟਰ ਵੀ ਸ਼ੇਅਰ ਕੀਤਾ ਸੀ। ਦੱਸ ਦਈਏ ਕਿ ਔਜਲਾ ਦੀ ਈਪੀ ਯਾਨਿ ਐਲਬਮ 'ਫੋਰ ਯੂ' ਦਾ ਐਲਾਨ ਕੀਤਾ ਸੀ। ਸੋਸ਼ਲ ਮੀਡੀਆ ਉੱਤੇ ਕਰਨ ਔਜਲਾ ਤੇ ਪਲਕ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਵੀ ਇਸ ਤਸਵੀਰ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ। ਇਸ ਤਸਵੀਰ ਦੇ ਵਾਇਰਲ ਹੋਣ ਦਾ ਇੱਕ ਕਾਰਨ ਹੈ ਕਰਨ ਦੀ ਮੰਗੇਤਰ ਦਾ ਨਵਾਂ ਲੁੱਕ। ਇਸ ਤਸਵੀਰ ਵਿੱਚ ਪਲਕ ਕਾਫੀ ਫਿੱਟ ਲੱਗ ਰਹੀ ਹੈ। ਵਿਆਹ ਤੋਂ ਪਹਿਲਾਂ ਪਲਕ ਦੀ ਨਵੀਂ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

karan aujla's wife palak image source: Instagram

ਦੱਸ ਦਈਏ ਕਰਨ ਔਜਲਾ ਜੋ ਕਿ ਅਗਲੇ ਮਹੀਨੇ ਯਾਨੀਕਿ 3 ਫਰਵਰੀ ਨੂੰ ਵਿਆਹ ਕਰਵਾਉਣ ਜਾ ਰਹੇ ਹਨ। ਜਿਸ ਕਰਕੇ ਜਨਵਰੀ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਸਕਦੀਆਂ ਹਨ।

ਕਰਨ ਔਜਲਾ ਦੀ ਮੰਗੇਤਰ ਪਲਕ ਕੈਨੇਡਾ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਮੇਕਅਪ ਆਰਟਿਸਟ ਹੈ ਅਤੇ 'ਪੀਕੇਆਰ ਮੇਕਅੱਪ ਸਟੂਡੀਓ' ਦੀ ਮਾਲਕ ਹੈ। ਪਲਕ ਦਾ ਬਰਾਈਡਲ ਸ਼ਾਵਰ 7 ਅਗਸਤ 2022 ਨੂੰ ਹੋਇਆ ਸੀ। ਇਸੇ ਦੌਰਾਨ ਵਿਆਹ ਦਾ ਐਲਾਨ ਕੀਤਾ ਗਿਆ ਸੀ।

inside image of karan and palak image source: Instagram


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network