ਕਰਨ ਔਜਲਾ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ‘2020’ ਦਾ ਪਹਿਲਾ ਗੀਤ ‘ਝਾਂਜਰ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | January 19, 2020

ਪੰਜਾਬੀ ਗਾਇਕ ਕਰਨ ਔਜਲਾ ਜੋ ਕਿ ਏਨੀਂ ਦਿਨੀਂ ਕੈਨੇਡਾ  ਤੋਂ ਪੰਜਾਬ ਆਏ ਹੋਏ ਨੇ। ਜਿਸਦੇ ਚੱਲਦੇ ਉਨ੍ਹਾਂ ਨੇ ਸਾਲ 2020 ਦਾ ਆਗਾਜ਼ ਆਪਣੇ ਨਵੇਂ ਸਿੰਗਲ ਟਰੈਕ ‘ਝਾਂਜਰ’ ਦੇ ਨਾਲ ਕੀਤਾ ਹੈ। ਇਹ ਗੀਤ ਚਕਵੀਂ ਬੀਟ ਵਾਲਾ ਸੈਡ ਸੌਂਗ ਹੈ। ਜਿਸ ਨੂੰ ਗੀਤਾਂ ਦੀ ਮਸ਼ੀਨ ਯਾਨੀ ਕਿ ਕਰਨ ਔਜਲਾ ਨੇ ਬਾਕਮਾਲ ਗਾਇਆ ਹੈ। ਜੀ ਹਾਂ ਕਰਨ ਔਜਲਾ ਦਾ ‘ਝਾਂਜਰ’ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸਦੇ ਚੱਲਦੇ ਗੀਤ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ। ਹੋਰ ਵੇਖੋ:ਵਰੁਣ ਧਵਨ ਤੇ ਨੋਰਾ ਫਤੇਹੀ ਨੇ ਆਪਣੀ ਅਦਾਵਾਂ ਦੇ ਨਾਲ ਸਰਦੀ ‘ਚ ਵਧਾਈ ਗਰਮੀ, ਦੇਖੋ ਵੀਡੀਓ ਇਸ ਗਾਣੇ ਦੇ ਬੋਲ ਖੁਦ ਕਰਨ ਔਜਲੇ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦੇ ਨਾਲ ਗੀਤ ਨੂੰ ਚਾਰ ਚੰਨ ਲਗਾਏ ਨੇ ਦੇਸੀ ਕਰਿਊ ਵਾਲਿਆਂ ਨੇ। ਟਰੂ ਮੇਕਰਸ ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਕਰਨ ਔਜਲਾ। ਗਾਣੇ ਨੂੰ ਰੇਹਾਨ ਰਿਕਾਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ, ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ ‘ਚ ਕਰਨ ਔਜਲਾ ਦਾ ਡਿਊਟ ਗੀਤ ‘ਚਿੱਟਾ ਕੁੜਤਾ’ ਆਇਆ ਸੀ ਜਿਸ ‘ਚ ਗੁਰਲੇਜ਼ ਅਖਤਰ ਨੇ ਸਾਥ ਦਿੱਤਾ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਹ ਹਿੰਟ, ਇੰਕ, ਕੋਈ ਚੱਕਰ ਨਹੀਂ, ਹਿਸਾਬ, ਹੇਅਰ, ਫ਼ੈਕਟਸ, ਨੋ ਨੀਡ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

0 Comments
0

You may also like