ਗੀਤਾਂ ਦੀ ਮਸ਼ੀਨ ਕਰਨ ਔਜਲਾ ਲੈ ਕੇ ਆ ਗਏ ਨੇ ਇੱਕ ਹੋਰ ਨਵਾਂ ਗੀਤ 'ਕੋਈ ਚੱਕਰ ਨਹੀਂ'
ਕਰਨ ਔਜਲਾ ਜਿਸ ਨੇ ਬਹੁਤ ਛੋਟੀ ਉੱਮਰ ਅਤੇ ਥੋੜੇ ਸਮੇਂ 'ਚ ਹੀ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ। ਗੀਤਾਂ ਦੀ ਮਸ਼ੀਨ ਕਰਨ ਔਜਲਾ ਪਿਛਲੇ ਕੁਝ ਸਮੇਂ ਤੋਂ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆ ਰਹੇ ਹਨ ਜਿਸ ਦੇ ਸਿਲਸਿਲੇ 'ਚ ਅੱਜ ਉਹਨਾਂ ਦਾ ਇੱਕ ਹੋਰ ਗੀਤ 'ਕੋਈ ਚੱਕਰ ਨਹੀਂ' ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਕਿਸੇ ਐਕਸ਼ਨ ਡਰਾਮਾ ਫ਼ਿਲਮ ਤੋਂ ਘੱਟ ਨਹੀਂ ਹੈ। ਗੀਤ ਦੇ ਬੋਲ ਕਰਨ ਔਜਲਾ ਦੇ ਹੀ ਹਨ। ਦੀਪ ਜੰਡੂ ਨੇ ਗਾਣੇ ਨੂੰ ਸੰਗੀਤ ਦਿੱਤਾ ਹੈ। ਵੀਡੀਓ ਮਿਨਿਸਟਰ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਕਾਰਨ ਔਜਲਾ 16 ਅਗਸਤ ਨੂੰ ਹੀ ਗਾਇਕੀ 'ਚ ਡੈਬਿਊ ਕਰਨ ਵਾਲੇ ਖ਼ਾਨ ਭੈਣੀ ਦੇ ਗੀਤ 'ਚ ਵੀ ਆਪਣੀ ਅਵਾਜ਼ ਦੇ ਚੁੱਕੇ ਹਨ, ਤੇ ਕੁਝ ਦਿਨ ਪਹਿਲਾਂ ਦੀਪ ਜੰਡੂ ਨਾਲ ਆਏ ਗੀਤ ਰੈੱਡ ਬੱਤੀਆਂ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਵੇਖੋ : ਅਫਸੋਸ ਕਿ ਮੈਂ ਗੀਤਕਾਰ ਹੀ ਕਿਉਂ ਬਣਿਆ ਜਾਂ ਮੇਰਾ ਏਨਾ ਨਾਮ ਹੀ ਕਿਉ ਹੋਇਆ - ਨਿੰਮਾ ਲੋਹਾਰਕਾ
ਇਸ ਤੋਂ ਇਲਾਵਾ ਜੱਸ ਬਾਜਵਾ ਨਾਲ ਵੀ ਪਿਛਲੇ ਹਫ਼ਤੇ ਹੀ ਗੀਤ ਲਿੱਟਲ ਬਿੱਟ ਨਾਲ ਫੈਨਸ ਨੂੰ ਸਰਪ੍ਰਾਈਜ਼ ਦਿੱਤਾ ਹੈ। ਲਗਾਤਾਰ ਇੱਕ ਤੋਂ ਬਾਅਦ ਇੱਕ ਗੀਤ ਦੇਣ ਵਾਲੇ ਕਰਨ ਔਜਲਾ ਦਾ ਇਹ ਗੀਤ ਪਿਛਲੇ ਦੋ ਹਫ਼ਤਿਆਂ 'ਚ ਚੌਥਾ ਗੀਤ ਹੈ। ਇਹ ਹੀ ਵਜ੍ਹਾ ਹੈ ਕਿ ਫੈਨਸ ਉਹਨਾਂ ਨੂੰ ਗੀਤਾਂ ਦੀ ਮਸ਼ੀਨ ਹੀ ਨਹੀਂ ਸਗੋਂ ਹਿੱਟ ਗੀਤਾਂ ਦੀ ਮਸ਼ੀਨ ਕਹਿੰਦੇ ਹਨ।