ਕਰਨ ਔਜਲਾ ਆਪਣੇ ਬਰਥਡੇਅ ਵਾਲੇ ਦਿਨ 'ਤੇ ਦਰਸ਼ਕਾਂ ਨੂੰ ਦੇਣਗੇ ਨਵੇਂ ਗੀਤ ਦਾ ਤੋਹਫਾ, ਸ਼ੇਅਰ ਕੀਤਾ ਪੋਸਟਰ

written by Lajwinder kaur | January 17, 2020

ਪੰਜਾਬੀ ਗਾਇਕ ਕਰਨ ਔਜਲਾ 2020 ਦਾ ਪਹਿਲਾ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਸਿੰਗਲ ਟਰੈਕ ‘ਝਾਂਜਰ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਝਾਂਜਰ ਗੀਤ 18 ਜਨਵਰੀ ਨੂੰ ਪੂਰੇ ਵੀਡੀਓ ਦੇ ਨਾਲ ਆ ਰਿਹਾ ਹੈ…’

 
View this post on Instagram
 

JHANJAR 18 January full video a rahi a ji. Ready o ? Support kreo . ❤️ #rmg #rehaanrecords

A post shared by Karan Aujla (@karanaujla_official) on

ਹੋਰ ਵੇਖੋ:ਗਗਨ ਕੋਕਰੀ ਲੈ ਕੇ ਆ ਰਹੇ ਨੇ ਨਵੇਂ ਸਾਲ ਦਾ ਪਹਿਲਾ ਗੀਤ, ਸ਼ੇਅਰ ਕੀਤਾ ਪੋਸਟਰ ਇਸ ਗਾਣੇ ਨੂੰ ਕਰਨ ਔਜਲਾ ਆਪਣੇ ਜਨਮਦਿਨ ਵਾਲੇ ਦਿਨ ਲੈ ਕੇ ਆ ਰਹੇ ਹਨ। ਗਾਣੇ ਦੇ ਬੋਲ ਖੁਦ ਕਰਨ ਔਜਲੇ ਨੇ ਹੀ ਲਿਖੇ ਨੇ ਤੇ ਇਸ ਗੀਤ ‘ਚ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ। ਇਸ ਗੀਤ ਦਾ ਵੀਡੀਓ ਟਰੂ ਮੇਕਰਸ ਨੇ ਤਿਆਰ ਕੀਤਾ ਹੈ। ਇਹ ਗਾਣਾ 18 ਜਨਵਰੀ ਨੂੰ ਰੇਹਾਨ ਰਿਕਾਡਜ਼ ਦੇ ਲੇਬਲ ਹੇਠ ਆ ਰਿਹਾ ਹੈ। ਜੇ ਗੱਲ ਕਰੀਏ ਕਰਨ ਔਜਲਾ ਦੇ ਕੰਮ ਦੀ ਤਾਂ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ। ਕਈ ਨਾਮੀ ਗਾਇਕ ਉਨ੍ਹਾਂ ਦੇ ਲਿਖੇ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਖੁਦ ਵੀ ਆਪਣੇ ਸਿੰਗਲ ਟਰੈਕਸ ਜਿਵੇਂ ਚਿੱਟਾ ਕੁੜਤਾ, ਇੰਕ, ਹਿੰਟ, ਹਿਸਾਬ,ਕੋਈ ਚੱਕਰ ਨਹੀਂ ਵਰਗੇ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਦਰਸ਼ਕਾਂ ਵੱਲੋਂ ਕਰਨ ਔਜਲਾ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ।

0 Comments
0

You may also like