ਕਰਨ ਔਜਲਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ਖ਼ਬਰੀ, ਜਲਦ ਰਿਲੀਜ਼ ਹੋਵੇਗੀ ਮਿਊਜ਼ਿਕ ਐਲਬਮ ਦੀ ਇੰਟਰੋ

written by Lajwinder kaur | June 13, 2021

ਲਓ ਜੀ ਪੰਜਾਬੀ ਗਾਇਕ ਕਰਨ ਔਜਲਾ ਵੀ ਆਪਣੇ ਪ੍ਰਸ਼ੰਸਕਾਂ ਦੇ ਲਈ ਖੁਸ਼ਖਬਰੀ ਲੈ ਕੇ ਆਏ ਨੇ। ਜੀ ਹਾਂ ਉਨ੍ਹਾਂ ਦੇ ਪ੍ਰਸ਼ੰਸਕ ਲੰਬੇ ਸਮੇ ਤੋਂ ਉਨ੍ਹਾਂ ਦੀ ਮਿਊਜ਼ਿਕ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ। ਕਰਨ ਔਜਲਾ ਨੇ ਆਖਰਕਾਰ ਆਪਣੀ ਮੋਸਟ ਅਵੇਟਿਡ ਐਲਬਮ ਦੀ ਇੰਟਰੋ ਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਕਰ ਦਿੱਤੀ ਹੈ। ਉਨ੍ਹਾਂ ਦੀ ਇਹ ਡੈਬਿਊ ਐਲਬਮ ਸਪੀਡ ਰਿਕਾਰਡਸ ਵੱਲੋਂ ਰਿਲੀਜ਼ ਕੀਤੀ ਜਾਵੇਗੀ।

tania with karan aujla Image Source: Instagram
ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਬਰਥਡੇਅ ਸੈਲਬ੍ਰੇਸ਼ਨ ਦੀਆਂ ਨਵੀਆਂ ਵੀਡੀਓਜ਼ ਆਈਆਂ ਸਾਹਮਣੇ, ਰੁਪਿੰਦਰ ਹਾਂਡਾ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰ ਹੋਏ ਸ਼ਾਮਿਲ, ਦੇਖੋ ਵੀਡੀਓ
: ਸੁਰ ਸਮਰਾਟ ਚਰਨਜੀਤ ਆਹੂਜਾ ਦੇ ਮਿਊਜ਼ਿਕ ਦੇ ਨਾਲ ਰਿਲੀਜ਼ ਹੋਇਆ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘Sucha Soorma’, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
karan aujla intero Image Source: Instagram
ਕਰਨ ਔਜਲਾ ਨੇ ਆਪਣੇ ਮਿਊਜ਼ਿਕ ਐਲਬਮ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਲਿਖਇਆ ਹੈ- ‘ਅੱਧੀ ਤਾਂ ਹੋਣੀ ਹੀ ਆ , ਸਾਰੀ ਕਰਲੋ ...17 ਨੂੰ intro ਆ ਰਹੀ , ਤਿਆਰੀ ਕਰਲੋ’ । ਜਿਸ ਤੋਂ ਬਾਅਦ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਉਤਸੁਕਤਾ ਦੱਸ ਰਹੇ ਨੇ। ਪੰਜ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਇਸ ਪੋਸਟ ਉੱਤੇ ਆ ਚੁੱਕੇ ਨੇ।
image from karan aujla instagram Image Source: Instagram
ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਜੱਸੀ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਤੇ ਕਈ ਹੋਰ ਨਾਮੀ ਗਾਇਕ ਗਾ ਚੁੱਕੇ ਨੇ। ਕਰਨ ਔਜਲਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ।  

0 Comments
0

You may also like