
ਕਰਨ ਔਜਲਾ (Karan Aujla) ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ ਅਤੇ ਜਲਦ ਹੀ ਉਹ ਹਿੰਦੀ ਸੰਗੀਤ ਜਗਤ ‘ਚ ਮੌਜੂਦਗੀ ਦਰਜ ਕਰਨ ਜਾ ਰਹੇ ਹਨ । ਜਲਦ ਹੀ ਕਰਨ ਔਜਲਾ ਦਾ ਪਹਿਲਾ ਰੋਮਾਂਟਿਕ ਸੈਡ ਸੌਂਗ ‘ਲੌਟ ਆਨਾ’ ਰਿਲੀਜ਼ ਹੋਣ ਜਾ ਰਿਹਾ ਹੈ । ਜਿਸ ਦਾ ਇੱਕ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ । ਇਸ ਗੀਤ ਦੇ ਵੀਡੀਓ ‘ਚ ਤਨੂ ਗਰੇਵਾਲ ਦਿਖਾਈ ਦੇਵੇਗੀ ।

ਹੋਰ ਪੜ੍ਹੋ : ਕਿਊਟ ਜਿਹੀ ਬੱਚੀ ਦੇ ਨਾਲ ਨਜ਼ਰ ਆਏ ਕਰਨ ਔਜਲਾ, ਚਾਚੇ-ਭਤੀਜੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ
ਇਸ ਗੀਤ ਦਾ ਮਿਊਜਿਕ ਐਵੀ ਸਰਾਂ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਅਮਨਿੰਦਰ ਸਿੰਘ ਨੇ ਤਿਆਰ ਕੀਤੀ ਹੈ । ਵੀਡੀਓ ਨੂੰ ਵਿਦੇਸ਼ ‘ਚ ਕਿਤੇ ਸ਼ੂਟ ਕੀਤਾ ਗਿਆ ਹੈ । ਇਸ ਗੀਤ ਦਾ ਪੋਸਟਰ ਡੀਆਰਜੇ ਰਿਕਾਰਡਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਗਾਇਕ ਕਰਨ ਔਜਲਾ ਨੂੰ ਮਾਰਨ ਲਈ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ! ਸੋਸ਼ਲ ਮੀਡੀਆ ‘ਤੇ ਹੈਰੀ ਚੱਠਾ ਗਰੁੱਪ ਨੇ ਪੋਸਟ ਕਰਕੇ ਦਿੱਤੀ ਧਮਕੀ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰਨ ਔਜਲਾ ਨੇ ਕਈ ਹਿੱਟ ਗੀਤ ਮਿਊਜਿਕ ਇੰਡਸਟਰੀ ਨੂੰ ਦਿੱਤੇ ਹਨ ।ਕਰਨ ਔਜਲਾ ਨੂੰ ਹਿੱਟ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਝਾਂਜਰ’, ‘ਮੈਕਸੀਕੋ ਕੋਕਾ’, ‘ਚਿੱਠੀਆਂ’, ‘ਅਧੀਆ’, ‘ਡੌਂਟ ਲੁੱਕ’, ‘ਹੁਕਮ’ ਸਮੇਤ ਕਈ ਹਿੱਟ ਗੀਤ ਗਾਏ ਹਨ ।

ਉਨ੍ਹਾਂ ਨੇ ਕਈ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਦੇ ਜਿਆਦਾਤਰ ਬੋਲ ਉਨ੍ਹਾਂ ਦੇ ਵੱਲੋਂ ਖੁਦ ਹੀ ਲਿਖੇ ਗਏ ਹਨ । ਕਰਨ ਔਜਲਾ ਮਾਤਾ ਪਿਤ ਨੂੰ ਲੈ ਕੇ ਅਕਸਰ ਭਾਵੁਕ ਹੋ ਜਾਂਦੇ ਹਨ । ਕਿਉਂਕਿ ਉਹ ਬਹੁਤ ਛੋਟੇ ਸਨ ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਚਾਚਾ ਜੀ ਨੇ ਹੀ ਪਾਲਿਆ ਸੀ ।ਕਰਨ ਔਜਲਾ ਨੇ ਕਈ ਟੈਟੂ ਵੀ ਸਰੀਰ ‘ਤੇ ਗੁੰਦਵਾਏ ਹਨ । ਜੋ ਅਕਸਰ ਉਸ ਨੂੰ ਮਾਪਿਆਂ ਦੀ ਯਾਦ ਦਿਵਾਉਂਦੇ ਹਨ ।
View this post on Instagram