
Karan Aujla News: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਹਿਛਾਣਿਆ ਨਾਮ ਹੈ। ਉਨ੍ਹਾਂ ਦੀ ਗਾਇਕੀ ਦੇ ਚਰਚੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਸੁਣਨ ਨੂੰ ਮਿਲਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਫੈਨਜ਼ ਲਈ ਇੱਕ ਖ਼ਾਸ ਐਲਾਨ ਕੀਤਾ ਹੈ, ਆਓ ਜਾਣਦੇ ਹਾਂ ਕੀ।
ਦੱਸ ਦਈਏ ਕਰਨ ਅਜਿਹੇ ਕਲਾਕਾਰ ਹਨ ਜੋ ਆਪਣੇ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਇਸ ਵਿਚਕਾਰ ਕਲਾਕਾਰ ਵੱਲੋਂ ਫੈਨਜ਼ ਲਈ ਖਾਸ ਐਲਾਨ ਕੀਤਾ ਗਿਆ ਹੈ। ਜਿਸ ਦਾ ਖੁਲਾਸਾ ਉਹ ਆਪਣੇ ਜਨਮਦਿਨ ਉੱਤੇ ਯਾਨਿ 18 ਜਨਵਰੀ ਨੂੰ ਕਰਨਗੇ। ਗਾਇਕ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਤੋਹਫ਼ੇ ਦਾ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦਰਅਸਲ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਈਪੀ ਦਾ ਪੋਸਟਰ ਪਾਉਣ ਲੱਗਾ... ਹੁਣੇ ਨਹੀਂ ਮੇਰੇ ਜਨਮਦਿਨ ਤੇ...ਔਕੇ ਬਾਏ... ਇਸ ਵੀਡੀਓ ਵਿੱਚ ਕਰਨ ਸਿਰ ਉੱਪਰ ਪੱਗ ਬੰਨ੍ਹੀ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਵੀ ਕਰਨ ਦਾ ਪੱਗ ਵਾਲਾ ਲੁੱਕ ਸੋਸ਼ਲ ਵੀਡੀਓ 'ਤੇ ਵਾਇਰਲ ਹੋਇਆ ਸੀ। ਫੈਨਜ ਨੇ ਗਾਇਕ ਦੇ ਇਸ ਲੁੱਕ ਨੂੰ ਬੇਹੱਦ ਪਸੰਦ ਕੀਤਾ ਸੀ।

ਹੋਰ ਪੜ੍ਹੋ: ਰੁਮਾਲ ਵੇਚਣ ਵਾਲੇ ਇਸ ਸਿੱਖ ਵਿਅਕਤੀ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਲੋਕਾਂ ਕਰ ਰਹੇ ਨੇ ਤਾਰੀਫ
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਰਨ ਔਜਲਾ ਦਾ ਰੈਪਰ ਬਾਦਸ਼ਾਹ ਨਾਲ ਗੀਤ ਪਲੇਅਰਜ਼ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਪ੍ਰਸ਼ੰਸ਼ਕਾਂ ਨੂੰ ਦੋਵਾਂ ਦੀ ਧਮਾਕੇਦਾਰ ਕੈਮਿਸਟ੍ਰੀ ਬੇਹੱਦ ਪਸੰਦ ਆ ਰਹੀ ਹੈ। ਫਿਲਹਾਲ ਫੈਨਜ਼ ਕਰਨ ਦੇ ਤੋਹਫ਼ੇ ਦਾ ਇੰਤਜ਼ਾਰ ਕਰ ਰਹੇ ਹਨ। ਕਲਾਕਾਰ ਦੇ ਜਨਮਦਿਨ ਉੱਪਰ ਕੀ ਧਮਾਕਾ ਹੁੰਦਾ ਹੈ ਇਹ ਦੇਖਣਾ ਮਜ਼ੇਦਾਰ ਰਹੇਗਾ।
View this post on Instagram