ਕਰਨ ਔਜਲਾ ਦੇ ‘Mexico Koka’ ਗੀਤ ਦੇ ਟੀਜ਼ਰ ਨੇ ਪਾਈ ਧੱਕ, ਛਾਇਆ ਟਰੈਂਡਿੰਗ 'ਚ ਨੰਬਰ ਇੱਕ ‘ਤੇ, ਦੇਖੋ ਟੀਜ਼ਰ

written by Lajwinder kaur | March 04, 2021

ਪੰਜਾਬੀ ਮਿਊਜ਼ਿਕ ਜਗਤ ‘ਚ ਗੀਤਾਂ ਦੀ ਮਸ਼ੀਨ ਵੱਜੋਂ ਜਾਣੇ ਜਾਂਦੇ ਕਰਨ ਔਜਲਾ ਦੇ ਨਵੇਂ ਆਉਣ ਵਾਲੇ ਗੀਤ ‘Mexico Koka’ ਨੇ ਸ਼ੋਸ਼ਲ ਮੀਡੀਆ ਉੱਤੇ ਧਮਾਲ ਮਚਾ ਰੱਖੀ ਹੈ । ਜੀ ਹਾਂ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ‘ਮੈਕਸੀਕੋ ਕੋਕਾ’ (Mexico Koka) ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਕਰ ਦਿੱਤਾ ਗਿਆ ਹੈ।

inside image of karan aujla new song teaser on trending one Image Source – youtube

 

ਹੋਰ ਪੜ੍ਹੋ : ਜੱਸੀ ਗਿੱਲ ਨੇ ਆਪਣੀ ਲਾਡੋ ਰਾਣੀ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਪੰਜਾਬੀ ਸੂਟ ‘ਚ ਨਜ਼ਰ ਆਈ ਰੋਜਸ ਗਿੱਲ

inside image of karan aujla and mahira sharma Image Source – youtube

ਇਸ ਗੀਤ ਦੇ ਬੋਲ ਵੀ ਖੁਦ ਕਰਨ ਔਜਲਾ ਨੇ ਹੀ ਲਿਖੇ ਤੇ ਮਿਊਜ਼ਿਕ Yea Proof ਦਾ ਹੋਵੇਗਾ । ਗਾਣੇ ‘ਚ ਕਰਨ ਔਜਲਾ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ਮਾਹਿਰਾ ਸ਼ਰਮਾ । Agam Maan ਤੇ Azeem Maan ਵੱਲੋਂ ਮਿਲਕੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ।  36 ਸੈਕਿੰਡ ਦਾ ਟੀਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਜਿਸ ਕਰਕੇ ਟੀਜ਼ਰ ਯੂਟਿਊਬ ਉੱਤੇ ਨੰਬਰ ਇੱਕ ਉੱਤੇ ਚੱਲ ਰਿਹਾ ਹੈ। ਪ੍ਰਸ਼ੰਸਕ ਇਸ ਗਾਣੇ ਦੇ ਵੀਡੀਓ ਨੂੰ ਲੈ ਕੇ ਬਹੁਤ ਉਤਸੁਕ ਨੇ। ਟੀਜ਼ਰ ਨੂੰ ਸਿੰਗਲ ਟਰੈਕ ਸਟੂਡੀਓ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

inside image of mahir sharma mexico koka Image Source – youtube

Image Source – youtube

ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਜੱਸੀ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਤੇ ਕਈ ਹੋਰ ਨਾਮੀ ਗਾਇਕ ਗਾ ਚੁੱਕੇ ਨੇ।

0 Comments
0

You may also like