ਕਰਨ ਔਜਲਾ ਨੇ ਆਪਣੀ ਮੰਗੇਤਰ ਪਲਕ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਲਿਖਿਆ ਦਿਲ ਨੂੰ ਛੂਹ ਲੈਣ ਵਾਲਾ ਨੋਟ

written by Pushp Raj | October 14, 2022 04:39pm

Karan Aujla special note for his fiancee: ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਜਲਦ ਹੀ ਵਿਆਹ ਬੰਧਨ ਵਿੱਚ ਬੱਝਣ ਵਾਲੇ ਹਨ। ਅੱਜ ਕਰਨ ਔਜਲਾ ਦੀ ਮੰਗੇਤਰ ਪਲਕ ਦਾ ਜਨਮਦਿਨ ਹੈ। ਕਰਨ ਔਜਲਾ ਨੇ ਬੇਹੱਦ ਖ਼ਾਸ ਅੰਦਾਜ਼ 'ਚ ਆਪਣੀ ਮੰਗੇਤਰ ਪਲਕ ਨੂੰ ਜਨਮਦਿਨ ਦਿਨ ਦੀ ਵਧਾਈ ਦਿੱਤੀ ਹੈ।

Image Source: Instagram

ਦੱਸ ਦਈਏ ਕਿ ਕਰਨ ਔਜਲਾ ਇੰਨੀਂ ਦਿਨੀਂ ਆਪਣੇ ਵਰਲਡ ਟੂਰ `ਚ ਬਿਜ਼ੀ ਹਨ। ਇਸ ਦਰਮਿਆਨ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ ਅਤੇ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੇ ਹਨ।

ਕਰਨ ਔਜਲਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰ ਆਪਣੀ ਮੰਗੇਤਰ ਪਲਕ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਹਾਂ ਦੀ ਪਿਆਰੀ ਜਿਹੀ ਤਸਵੀਰ ਹੈ। ਇਸ ਤਸਵੀਰ ਵਿੱਚ ਦੋਹਾਂ ਦਾ ਚਿਹਰਾ ਤਾਂ ਨਹੀਂ ਦਿਖ ਰਿਹਾ, ਪਰ ਦੋਵਾਂ ਦੇ ਹੱਥ ਨਜ਼ਰ ਆ ਰਹੇ ਹਨ।

ਇਸ ਇੰਸਟਾ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਪਲਕ ਲਈ ਇੱਕ ਬੇਹੱਦ ਖ਼ਾਸ ਸੰਦੇਸ਼ ਵੀ ਲਿਖਿਆ ਹੈ। ਔਜਲਾ ਵੱਲੋਂ ਪਲਕ ਲਈ ਲਿਖਿਆ ਗਿਆ ਇਹ ਕੈਪਸ਼ਨ ਸਭ ਦਾ ਧਿਆਨ ਖਿੱਚ ਰਿਹਾ ਹੈ।

Image Source: Instagram

ਕਰਨ ਔਜਲਾ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਹੈਪੀ ਬਰਥਡੇ ਬੇਬੀ, ਹਮੇਸ਼ਾ ਮੇਰਾ ਸਾਥ ਦੇਣ ਲਈ ਤੇਰਾ ਧੰਨਵਾਦ। ਪਰਿਵਾਰ ਦੀ ਤਾਕਤ ਬਣ ਕੇ ਨਾਲ ਖੜੇ ਰਹਿਣ ਲਈ ਧੰਨਵਾਦ। ਤੇਰੀ ਤਾਰੀਫ਼ ਲਈ ਅਲਫ਼ਾਜ਼ ਮੁੱਕ ਜਾਣਗੇ ਪਰ ਤਾਰੀਫ਼ ਨਹੀਂ ਮੁੱਕਣੀ। ਤੂੰ ਮੇਰਾ ਦਿਲ, ਤੂੰ ਹੀ ਮੇਰੀ ਦੁਨੀਆ ਹੈ।"

ਕਰਨ ਔਜਲਾ ਆਪਣੀ ਲਾਂਗ ਟਾਈਮ ਗਰਲ ਫ੍ਰੈਂਡ ਪਲਕ ਨਾਲ 3 ਫ਼ਰਵਰੀ 2023 ਨੂੰ ਵਿਆਹ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਅਗਸਤ 2022 `ਚ ਪਲਕ ਦਾ ਬਰਾਈਡਲ ਸ਼ਾਵਰ ਹੋਇਆ ਸੀ, ਜਿਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਸੀ। ਇਸੇ ਦੌਰਾਨ ਦੋਵਾਂ ਦੇ ਵਿਆਹ ਦੀ ਤਰੀਕ ਵੀ ਸਾਹਮਣੇ ਆਈ ਸੀ।

Image Source: Instagram

ਹੋਰ ਪੜ੍ਹੋ: ਕਰਵਾ ਚੌਥ 'ਤੇ ਇਹ ਹਰਕਤ ਕਰਨ ਨੂੰ ਲੈ ਕੇ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਰਾਜ ਕੁੰਦਰਾ, ਵੇਖੋ ਵੀਡੀਓ

ਪਲਕ ਬਾਰੇ ਗੱਲ ਕੀਤੀ ਜਾਏ ਤਾਂ ਉਹ ਕੈਨੇਡਾ ਰਹਿੰਦੀ ਹੈ ਅਤੇ ਇੱਕ ਮੇਕਅੱਪ ਆਰਟਿਸਟ ਹੈ। ਉਸ ਦਾ ਆਪਣਾ `ਪੀਕੇਆਰ ਮੇਕਅੱਪ ਸਟੂਡੀਓ` ਨਾਂ ਦਾ ਸਟੂਡੀਓ ਹੈ। ਇਹੀ ਨਹੀਂ ਉਹ ਆਪਣੇ ਆਪ ਨੂੰ ਪਲਕ ਔਜਲਾ ਕਹਿੰਦੀ ਹੈ। ਇਸ ਜੋੜੇ ਦੇ ਵਿਆਹ ਨੂੰ 3-4 ਮਹੀਨੇ ਬਾਕੀ ਰਹਿ ਗਏ ਹਨ। ਕਰਨ ਦੇ ਫੈਨਜ਼ ਇਸ ਜੋੜੇ ਦੇ ਵਿਆਹ ਲਈ ਬੇਹੱਦ ਉਤਸ਼ਾਹਿਤ ਹਨ।

 

You may also like