ਕਰਵਾ ਚੌਥ 'ਤੇ ਇਹ ਹਰਕਤ ਕਰਨ ਨੂੰ ਲੈ ਕੇ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਰਾਜ ਕੁੰਦਰਾ, ਵੇਖੋ ਵੀਡੀਓ

written by Pushp Raj | October 14, 2022 03:42pm

Raj Kundra get trolled: ਬਾਲੀਵੁੱਡ ਅਦਾਕਾਰਾ ਸ਼ਿਲਤੇ ਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਕੁੰਦਰਾ ਨੇ ਮੁੜ ਅਜਿਹਾ ਕੁਝ ਕੀਤਾ ਹੈ, ਜਿਸ ਦੇ ਚੱਲਦੇ ਉਹ ਟ੍ਰੋਲਰਸ ਦੇ ਨਿਸ਼ਾਨੇ ਉੱਤੇ ਆ ਗਏ ਹਨ। ਸੋਸ਼ਲ ਮੀਡੀਆ 'ਤੇ ਕਰਨ ਕੁੰਦਰਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

Image Source: Instagram

ਬੀਤੇ ਦਿਨ ਦੇਸ਼ ਭਰ ਵਿੱਚ ਕਰਵਾ ਚੌਥ ਦੀ ਧੂਮ ਵੇਖਣ ਨੂੰ ਮਿਲੀ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸੈਲੀਬ੍ਰੀਟੀਜ਼ ਨੇ ਵੀ ਧੂਮਧਾਮ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ। ਇਸ ਖ਼ਾਸ ਤਿਉਹਾਰ ਦੇ ਮੌਕੇ 'ਤੇ ਅਭਿਨੇਤਾ ਅਨਿਲ ਕਪੂਰ ਦੇ ਘਰ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਕਈ ਅਭਿਨੇਤਰੀਆਂ ਨੇ ਸ਼ਿਰਕਤ ਕੀਤੀ ਅਤੇ ਉਥੇ ਵਰਤ ਪੂਰਾ ਕੀਤਾ।

ਇਸ ਮੌਕੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਵੀ ਅਨਿਲ ਕਪੂਰ ਦੇ ਘਰ ਪਹੁੰਚੇ। ਅਨਿਲ ਦੇ ਘਰ ਪਹੁੰਚੇ ਰਾਜ ਕੁੰਦਰਾ ਨੇ ਚੰਨ ਵੇਖਣ ਲਈ ਇਸਤੇਮਾਲ ਹੋਣ ਵਾਲੀ ਛਲਣੀ ਨਾਲ ਹੀ ਆਪਣਾ ਚਿਹਰਾ ਲੁਕੋ ਲਿਆ। ਰਾਜ ਕੁੰਦਰਾ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਜਿਵੇਂ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਰਾਜ ਕੁੰਦਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਟ੍ਰੋਲਸ ਨੇ ਸ਼ਿਲਪਾ ਸ਼ੈੱਟੀ ਨੂੰ ਵੀ ਟ੍ਰੋਲ ਕੀਤਾ।

Image Source: Instagram

ਦਰਅਸਲ ਜਿਵੇਂ ਹੀ ਰਾਜ ਕੁੰਦਰਾ ਅਨਿਲ ਕਪੂਰ ਦੇ ਘਰ ਪਹੁੰਚੇ ਤਾਂ ਉਥੇ ਪੈਪਰਾਜ਼ੀਸ ਨੂੰ ਵੇਖ ਕੇ ਰਾਜ ਕੁੰਦਰਾ ਨੇ ਛਾਨਣੀ ਨਾਲ ਆਪਣਾ ਮੂੰਹ ਲੁੱਕੋ ਲਿਆ। ਹੁਣ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਅਜਿਹੇ ਕੰਮ ਹੀ ਕਿਉਂ ਕਰਦੇ ਹੋ ਕਿ ਤੁਹਾਨੂੰ ਦੁਨੀਆਂ ਕੋਲੋਂ ਮੂੰਹ ਲੁਕੋਣਾ ਪਵੇ'। ਇੱਕ ਹੋਰ ਨੇ ਲਿਖਿਆ, " ਰਾਜ ਕੁੰਦਰਾ ਸ਼ਿਲਪਾ ਸ਼ੈੱਟੀ ਵੱਲੋਂ ਕੀਤੀ ਜਾਣ ਵਾਲੀਆਂ ਰਸਮਾਂ ਕਿਉਂ ਕਰ ਰਹੇ ਹਨ। "

ਰਾਜ ਕੁੰਦਰਾ ਦੀ ਇਸ ਵਾਇਰਲ ਵੀਡੀਓ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ਿਲਪਾ ਸ਼ੈੱਟੀ ਦੇ ਕਰਵਾ ਚੌਥ ਲੁੱਕ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ 'ਤੇ ਸ਼ਿਲਪਾ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਇੱਕ ਟ੍ਰੋਲਰਸ ਨੇ ਲਿਖਿਆ- 'ਦੱਸੋ, ਹੁਣ ਅਜਿਹੇ ਲੋਕਾਂ ਲਈ ਵੀ ਕਰਵਾ ਚੌਥ ਰੱਖਿਆ ਜਾ ਰਿਹਾ ਹੈ।' ਇਕ ਹੋਰ ਨੇ ਲਿਖਿਆ- 'ਜੇਕਰ ਤੁਸੀਂ ਪਤਨੀ ਹੋ, ਤਾਂ ਅਪਰਾਧੀ ਪਤੀ ਲਈ ਵੀ ਕਰਵਾ ਚੌਥ।' ਹਾਲਾਂਕਿ ਦੂਜੇ ਪਾਸੇ ਕਈ ਪ੍ਰਸ਼ੰਸਕਾਂ ਨੇ ਸ਼ਿਲਪਾ ਦੇ ਲੁੱਕ ਦੀ ਤਾਰੀਫ ਵੀ ਕੀਤੀ ਹੈ।

Image Source: Instagram

ਹੋਰ ਪੜ੍ਹੋ: ਦਿਲਜੀਤ ਦੋਸਾਂਝ ਦਾ ਇਹ ਵਿਗਿਆਪਨ ਤੁਹਾਨੂੰ ਵਿਦੇਸ਼ਾਂ 'ਚ ਵਸੇ ਭਾਰਤੀਆਂ ਦੀਆਂ ਭਾਵਨਾਵਾਂ ਦਾ ਅਹਿਸਾਸ ਕਰਵਾਏਗਾ, ਵੇਖੋ ਵੀਡੀਓ

ਦੱਸ ਦਈਏ ਕਿ ਅਸ਼ਲੀਲ ਫ਼ਿਲਮਾ ਬਨਾਉਣ ਵਾਲੇ ਕੇਸ ਕਾਰਨ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਜ ਕੁੰਦਰਾ ਨੇ ਅਜੇ ਤੱਕ ਆਪਣਾ ਚਿਹਰਾ ਨਹੀਂ ਦਿਖਾਇਆ ਹੈ ਅਤੇ ਉਨ੍ਹਾਂ ਅਕਸਰ ਵੱਖ-ਵੱਖ ਤਰ੍ਹਾਂ ਦੇ ਮਾਸਕ ਲਗਾਏ ਹੋਏ ਦੇਖਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਚਿਹਰਾ ਨਹੀਂ ਦਿਖਾਈ ਦਿੰਦਾ।

 

View this post on Instagram

 

A post shared by Viral Bhayani (@viralbhayani)

You may also like