ਕਰਨ ਔਜਲਾ ਦੇ ਮਿਊਜ਼ਿਕ ਕੰਸਰਟ ‘ਚ ਸਤਿੰਦਰ ਸੱਤੀ ਨੇ ਆਪਣੀ ਸ਼ਾਇਰੀ ਨਾਲ ਬੰਨ੍ਹੇ ਰੰਗ, ਦੇਖੋ ਵੀਡੀਓ

written by Lajwinder kaur | September 19, 2022

Karan Aujla And Satinder Satti Video: ਆਪਣੇ ਸ਼ਬਦਾਂ ਦੇ ਜਾਦੂ ਨਾਲ ਹਰ ਇੱਕ ਦੇ ਦਿਲ ਨੂੰ ਛੂਹਣ ਵਾਲੀ ਐਂਕਰ, ਗਾਇਕਾ ਤੇ ਐਕਟਰੈੱਸ ਸਤਿੰਦਰ ਸੱਤੀ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਇਨ੍ਹੀ ਦਿਨੀਂ ਉਹ ਕੈਨੇਡਾ ‘ਚ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕਰਨ ਔਜਲਾ ਦੇ ਨਾਲ ਆਪਣੀ ਕੁਝ ਵੀਡੀਓਜ਼ ਨੂੰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਨਵਾਂ ਗੀਤ ‘ਦਿਨ ਚੜ੍ਹਦਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

inside image of satinder satti image source instagram

ਦੱਸ ਦਈਏ ਪੰਜਾਬੀ ਗਾਇਕ ਕਰਨ ਔਜਲਾ ਇੰਨੀਂ ਦਿਨੀਂ ਆਪਣੇ ‘ਵੇਅ ਅਹੈੱਡ ਟੂਰ’ ‘ਚ ਬਿਜ਼ੀ ਹਨ। ਇਸ ਸਮੇਂ ਉਹ ਕੈਨੇਡਾ ‘ਚ ਮਿਊਜ਼ਿਕ ਕੰਸਰਟ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਮਿਊਜ਼ਿਕ ਕੰਸਰਟ ‘ਚ ਪੰਜਾਬੀ ਅਦਾਕਾਰਾ ਤੇ ਗਾਇਕਾ ਸਤਿੰਦਰ ਸੱਤੀ ਨੇ ਆਪਣੀ ਸ਼ਾਇਰੀ ਤੇ ਕਵਿਤਾਵਾਂ ਨਾਲ ਸਮਾਂ ਬੰਨ੍ਹਿਆ।

satinder satti image image source instagram

ਸਤਿੰਦਰ ਸੱਤੀ ਨੇ ਕਰਨ ਔਜਲਾ ਦੇ ਟੋਰਾਂਟੋ ਸ਼ੋਅ ਵਿੱਚ ਸ਼ਿਰਕਤ ਕੀਤੀ। ਜਿਸ ਦਾ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ। ਪਹਿਲੇ ਵੀਡੀਓ ‘ਚ ਸਤਿੰਦਰ ਸੱਤੀ ਅਤੇ ਕਰਨ ਔਜਲਾ ਇਕੱਠੇ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਸੱਤੀ ਨੇ ਕੈਪਸ਼ਨ ਲਿਖੀ, ‘ਪਿਆਰ ਤੇ ਖੁੱਲ੍ਹੇ ਸਮਰਥਨ ਲਈ ਧੰਨਵਾਦ ਟੋਰਾਂਟੋ’। ਇਸ ਦੇ ਨਾਲ ਨਾਲ ਅਦਾਕਾਰਾ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਆਪਣੀ ਸ਼ਾਇਰੀ ਦੇ ਨਾਲ ਸਮਾਂ ਬੰਨ੍ਹਦੀ ਨਜ਼ਰ ਆ ਰਹੀ ਹੈ।

 

Sip In Some Masala With Satinder Satti’s Chaa Da Cup image source instagram

ਸਤਿੰਦਰ ਸੱਤੀ ਲੰਬੇ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਦੂਰਦਰਸ਼ਨ ‘ਤੇ ਲਿਸ਼ਕਾਰਾ ਪ੍ਰੋਗਰਾਮ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਗੀਤਾਂ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਨਜ ਕਰ ਚੁੱਕੀ ਹੈ। ਸੱਤੀ ਮੋਟੀਵੇਸ਼ਨਲ ਸਪੀਕਰ ਵੀ ਹੈ ਤੇ ਉਹ ਅਕਸਰ ਹੀ ਆਪਣੇ ਯੂਟਿਊਬ ਚੈਨਲ ਉੱਤੇ ਆਪਣੀਆਂ ਪ੍ਰੇਰਨਾਦਾਇਕ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 

 

View this post on Instagram

 

A post shared by Satinder Satti (@satindersatti)

 

 

View this post on Instagram

 

A post shared by Satinder Satti (@satindersatti)

You may also like