ਪਿਆਰ ਦੇ ਰੰਗਾਂ ਨਾਲ ਭਰਿਆ ਨਵਾਂ ਗੀਤ ‘ਦਿਨ ਚੜ੍ਹਦਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | September 19, 2022

Din Chadda Latest Song Released: ਦਰਸ਼ਕਾਂ ਦੇ ਮਨੋਰੰਜਨ ਦੇ ਲਈ ਰੋਜ਼ਾਨਾ ਨਵੇਂ-ਨਵੇਂ ਗੀਤ ਰਿਲੀਜ਼ ਹੋ ਰਹੇ ਹਨ। ਅਜਿਹੇ ‘ਚ ਇੱਕ ਹੋਰ ਨਵਾਂ ਪਿਆਰਾ ਜਿਹਾ ਗੀਤ 'Din Chadda' ਦਰਸ਼ਕਾਂ ਦੇ ਰੂਬਰੂ ਹੋ ਗਿਆ। ਜੀ ਹਾਂ ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਨੂੰ ਨਾਮੀ ਗਾਇਕ ਸਾਜ ਭੱਟ ਨੇ ਗਾਇਆ ਹੈ।

ਹੋਰ ਪੜ੍ਹੋ : ਜਾਣੋ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗਾ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟ੍ਰੇਲਰ

inside image of saaj bhatt image source youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਉਹ ਗੀਤਕਾਰ Eemaan ਦੀ ਕਲਮ ‘ਚੋਂ ਨਿਕਲੇ ਹਨ। ਦਿਨ ਚੜ੍ਹਦਾ ਗੀਤ ਨੂੰ ਮਿਊਜ਼ਿਕ ਸੰਜੀਵ ਤੇ ਅਜੈ ਨੇ ਮਿਲਕੇ ਦਿੱਤਾ ਹੈ। ਗੀਤ ਦਰਸ਼ਕਾਂ ਨੂੰ ਇੱਕ ਰੋਮਾਂਟਿਕ ਜ਼ੌਨ ‘ਚ ਲੈ ਜਾਂਦਾ ਹੈ। ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਕਮਾਲ ਦਾ ਹੈ । ਵੀਡੀਓ ‘ਚ ਪ੍ਰਤੀਕ ਸਹਿਜਪਾਲ (Pratik Sehajpal) ਅਤੇ ਅਮੁਲਿਆ ਰਤਨ (Amulya Rattan) ਦੀ ਕਿਊਟ ਜਿਹੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

new song din chadda image source youtube

ਵੀਡੀਓ ਦੀ ਸਟੋਰੀ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਕੁੜੀ ਤੇ ਮੁੰਡੇ ਦੇ ਆਲੇ-ਦੁਆਲੇ ਘੁੰਮਦੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਾਲਜ ‘ਚ ਪੜ੍ਹਨ ਵਾਲੇ ਮੁੰਡਾ-ਕੁੜੀ ਜੋ ਕਿ ਇੱਕ ਦੂਜੇ ਦੇ ਚੰਗੇ ਦੋਸਤ ਹੁੰਦੇ ਨੇ। ਪਰ ਕਦੋਂ ਇਹ ਦੋਸਤੀ ਪਿਆਰ ‘ਚ ਬਦਲ ਜਾਂਦੀ ਹੈ, ਦੋਵਾਂ ਨੂੰ ਹੀ ਪਤਾ ਨਹੀਂ ਚੱਲਦਾ ਹੈ। ਪਰ ਵੀਡੀਓ ਦੇ ਅਖੀਰਲੇ ਹਿੱਸੇ ‘ਚ ਦੇਖਿਆ ਗਿਆ ਹੈ ਕਿ ਮੁੰਡੇ ਨੂੰ ਆਪਣੇ ਸੱਚੇ ਪਿਆਰ ਦਾ ਅਹਿਸਾਸ ਹੁੰਦਾ ਹੈ ਤੇ ਉਹ ਆਪਣੇ ਪਿਆਰ ਦੇ ਰੂਪ ‘ਚ ਆਪਣੀ ਫੀਮੇਲ ਦੋਸਤ ਦੀ ਚੋਣ ਕਰਦਾ ਹੈ।

pratik and amulya image source youtube

ਰਾਜਵੀਰ ਸੈਣੀ ਵੱਲੋਂ ਇਸ ਗੀਤ ਦੇ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। Soul Music Studio ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ 'ਚ ਦੇ ਸਕਦੇ ਹੋ।

 

 

You may also like