ਕਰਨ ਬੈਨੀਪਾਲ ਤੇ ਗੁਰਲੇਜ਼ ਅਖ਼ਤਰ ਆਪਣੇ ਨਵੇਂ ਗੀਤ PETE ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | January 30, 2020

ਪੰਜਾਬੀ ਇੰਡਸਟਰੀ ਦੇ ਪੰਜਾਬੀ ਗਾਇਕ ਕਰਨ ਬੈਨੀਪਾਲ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਟਰੈਕ 'Pete' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ‘ਯਾਰ ਮਤਲਬੀ’ ਵਰਗੇ ਸੁਪਰ ਹਿੱਟ ਸੈਡ ਸੌਂਗ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾਉਣ ਵਾਲੇ ਗਾਇਕ ਕਰਨ ਬੈਨੀਪਾਲ ਇਸ ਵਾਰ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆਏ ਨੇ। ਇਸ ਗੀਤ ਨੂੰ ਕਰਨ ਬੈਨੀਪਾਲ ਤੇ ਗੁਰੇਲਜ਼ ਅਖ਼ਤਰ ਹੋਰਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੋਰ ਵੇਖੋ:ਜੈਜ਼ੀ ਬੀ ਆਪਣੀ ਛੋਟੀ ਜਿਹੀ ਪਿਆਰੀ ਫੈਨ ਨੂੰ ਲੈ ਕੇ ਹੋਏ ਭਾਵੁਕ, ਨੰਨ੍ਹੀ ਫੈਨ ਨਾਲ ਸ਼ੇਅਰ ਕੀਤੀ ਤਸਵੀਰ ਇਸ ਡਿਊਟ ਸੌਂਗ ਦੇ ਬੋਲ ਗਿੱਲ ਦੁੱਗਾਂ ਵਾਲਾ(Gill Duggan Wala) ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ ਨਾਲ ਚਾਰ ਚੰਨ ਲਗਾਏ ਨੇ ਬੀਟ ਬੁਆਈ ਦੀਪ (Beat Boi Deep)ਨੇ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਕਰਨ ਬੈਲੀਪਾਲ ਤੇ ਗੁਰਲੇਜ਼ ਅਖ਼ਤਰ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਕਰਨ ਬੈਨੀਪਾਲ ਦੇ ਕੰਮ ਦੀ ਤਾਂ ਇਸ ਤੋਂ ਪਹਿਲਾਂ ਵੀ ਯਾਰ ਮਤਲਬੀ, ਮੇਰੇ ਯਾਰ ਤੇ ਸੈਲਫਿਸ਼ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like