ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  August 05th 2019 12:05 PM  |  Updated: August 05th 2019 12:05 PM

ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਬਾਲੀਵੁੱਡ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਇਸ ਫ਼ਿਲਮ ਨਾਲ ਦਿਓਲ ਪਰਿਵਾਰ ਦੀ ਤੀਜੀ ਪੀੜੀ ਆਪਣਾ ਕਦਮ ਰੱਖਣ ਜਾ ਰਹੀ ਹੈ। ਜੀ ਹਾਂ, ਕਰਣ ਦਿਓਲ ਜੋ ਬਹੁਤ ਜਲਦ ਵੱਡੇ ਪਰਦੇ ਉੱਤੇ ਦਿਖਾਈ ਦੇਣ ਵਾਲੇ ਹਨ। ਜਿਸਦੇ ਚੱਲਦੇ ਫ਼ਿਲਮ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਟੀਜ਼ਰ ਬਹੁਤ ਹੀ ਖ਼ੂਬਸੂਰਤ ਹੈ ਜਿਸ ‘ਚ ਕੁਦਰਤ ਦੇ ਬਹੁਤ ਹਸੀਨ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ। ਇਸ ਫ਼ਿਲਮ ‘ਚ ਕਰਣ ਦਿਓਲ ਦੇ ਨਾਲ ਸਹਿਰ ਬਾਂਬਾ ਵੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਟੀਜ਼ਰ ‘ਚ ਦੋਵਾਂ ਅਦਾਕਾਰਾਂ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਟੀਜ਼ਰ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਤੇ ਕੁਝ ਹੀ ਪਲਾਂ ‘ਚ ਟੀਜ਼ਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਦਰਸ਼ਕਾਂ ਵੱਲੋਂ ਫ਼ਿਲਮ ਦੀ ਪਹਿਲੀ ਝਲਕ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ 'ਪਲ ਪਲ ਦਿਲ ਕੇ ਪਾਸ' ਫ਼ਿਲਮ ਨੂੰ ਸੰਨੀ ਦਿਓਲ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਰਿਲੀਜ਼ ਡੇਟ ‘ਚ ਬਦਲਾਅ ਕਰਕੇ ਹੁਣ ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network