ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਨੂੰ ਇਸ ਕਰਕੇ ਝੱਲਣੀ ਪਈ ਸੀ ਸ਼ਰਮਿੰਦਗੀ,ਕਰਣ ਨੇ ਕੀਤਾ ਖੁਲਾਸਾ

Written by  Shaminder   |  August 31st 2019 03:02 PM  |  Updated: August 31st 2019 03:09 PM

ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਨੂੰ ਇਸ ਕਰਕੇ ਝੱਲਣੀ ਪਈ ਸੀ ਸ਼ਰਮਿੰਦਗੀ,ਕਰਣ ਨੇ ਕੀਤਾ ਖੁਲਾਸਾ

ਕਰਣ ਦਿਓਲ ਪਲ-ਪਲ ਦਿਲ ਕੇ ਪਾਸ ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਣ ਜਾ ਰਹੇ ਨੇ । ਕਰਣ ਦਿਓਲ ਨੇ ਆਪਣੇ ਸਕੂਲ ਦੇ ਸਮੇਂ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ “ਸਕੂਲ ਦੀ ਯਾਦ ਪਹਿਲੀ ਕਲਾਸ ਤੋਂ ਹੈ,ਸਾਡਾ ਇੱਕ ਸਪੋਰਟਸ ਮੁਕਾਬਲਾ ਹੋਇਆ ਕਰਦਾ ਸੀ ਅਤੇ ਮੈਂ ਇੱਕ ਰੇਸ ‘ਚ ਭਾਗ ਲੈ ਰਿਹਾ ਸੀ ਮੈਂ ਉੱਥੇ ਖੜਾ ਸੀ ਪਰ ਉੱਥੇ ਵੱਡੀ ਕਲਾਸ ਦੇ ਕੁਝ ਬੱਚਿਆਂ ਨੇ ਮੈਨੂੰ ਘੇਰ ਲਿਆ ।

ਹੋਰ ਵੇਖੋ:Search ਕਰਣ ਦਿਓਲ ਕਰਣ ਦਿਓਲ ਕਰਦੇ ਨੇ ਆਪਣੇ ਪਾਪਾ ਸੰਨੀ ਦਿਓਲ ਦੀ ਮਿਮਿਕ੍ਰੀ, ਦੇਖੋ ਵਾਇਰਲ ਵੀਡੀਓ

https://www.instagram.com/p/B1xum3vJQqn/

ਉਨ੍ਹਾਂ ਚੋਂ ਇੱਕ ਨੇ ਮੈਨੂੰ ਚੁੱਕ ਕੇ ਥੱਲੇ ਪਟਕਾ ਕੇ ਸੁੱਟਿਆ,ਫਿਰ ਮੈਨੂੰ ਪੁੱਛਿਆ ਕਿ ਤੂੰ ਸੱਚਮੁੱਚ ਸੰਨੀ ਦਿਓਲ ਦੇ ਬੇਟਾ ਹੈ ?ਕਿਉਂਕਿ ਤੂੰ ਫਾਈਟ ਵੀ ਨਹੀਂ ਕਰ ਪਾ ਰਿਹਾ,ਉਸ ਸਮੇਂ ਕਾਫੀ ਸ਼ਰਮਿੰਦਗੀ ਮਹਿਸੂਸ ਹੋਈ ਸੀ ।

https://www.instagram.com/p/B1gfmGTpeZU/

ਬੱਚੇ ਜਾਂ ਤਾਂ ਮੈਨੂੰ ਜੱਜ ਕਰਦੇ ਜਾਂ ਫਿਰ ਮੇਰਾ ਮਜ਼ਾਕ ਉਡਾਉਂਦੇ ਸਨ । ਇੱਥੋਂ ਤੱਕ ਕਿ ਟੀਚਰਸ ਵੀ ਅਜਿਹਾ ਹੀ ਕਰਦੇ ਸਨ । ਪਰ ਮੇਰੀ ਮਾਂ ਤੋਂ ਹਮੇਸ਼ਾ ਮੈਨੂੰ ਹਿੰਮਤ ਮਿਲਦੀ ਸੀ ।ਇਸ ਦੇ ਨਾਲ ਹੀ ਕਰਣ ਨੇ ਦੱਸਿਆ ਕਿ ਸਕੂਲ ‘ਚ ਇੱਕ ਪ੍ਰਤੀਯੋਗਤਾ ‘ਚ ਭਾਗ ਲੈਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਨਵਾਂ ਬਦਲਾਅ ਆਇਆ ।

https://www.instagram.com/p/B1dqz9RJq6X/

ਜਦੋਂ ਰੈਂਪ ‘ਤੇ ਵਾਕ ਕੀਤਾ ਅਤੇ ਉਸ ਦੌਰਾਨ ਲੋਕਾਂ ਨੇ ਵੀ ਉਨ੍ਹਾਂ ਨੂੰ ਸਹਿਯੋਗ ਦਿੱਤਾ । ਇਸ ਸ਼ੋਅ ਦੌਰਾਨ ਉਨ੍ਹਾਂ ਨੇ ਆਪਣਾ ਆਤਮ-ਵਿਸ਼ਵਾਸ਼ ਵਿਖਾਇਆ ਸੀ ਅਤੇ ਇਸੇ ਦੀ ਬਦੌਲਤ ਸ਼ੋਅ ‘ਚ ਵਧੀਆ ਪਰਫਾਰਮ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network