ਕਰਨ ਜੌਹਰ ਨੇ ਰਣਵੀਰ ਸਿੰਘ ਦੀ ਤਾਰੀਫ 'ਚ ਪਾਈ ਖਾਸ ਪੋਸਟ, ਅਦਾਕਾਰ ਲਈ ਜ਼ਾਹਿਰ ਕੀਤਾ ਆਪਣਾ ਪਿਆਰ

written by Lajwinder kaur | August 05, 2022

Karan Johar's Appreciation Post For Ranveer Singh: ਰਣਵੀਰ ਸਿੰਘ ਅਜਿਹਾ ਸਟਾਰ ਹੈ ਜਿਸ ਨੂੰ ਵੀ ਮਿਲਦਾ ਹੈ, ਉਹ ਪ੍ਰਭਾਵਿਤ ਹੋ ਜਾਂਦਾ ਹੈ। ਰਣਵੀਰ ਨੂੰ ਨਾ ਸਿਰਫ ਬਾਲੀਵੁੱਡ ਬਲਕਿ ਸਾਊਥ 'ਚ ਵੀ ਹਰ ਕੋਈ ਪਸੰਦ ਕਰਦਾ ਹੈ। ਰਣਵੀਰ ਬਾਰੇ ਕਿਸੇ ਨੂੰ ਪੁੱਛੋ, ਉਹ ਉਸ ਦੀ ਤਾਰੀਫ਼ ਕਰਦਾ ਹੈ।

ਹੁਣ ਕਰਨ ਜੌਹਰ ਨੇ ਰਣਵੀਰ ਬਾਰੇ ਇੱਕ ਪੋਸਟ ਕੀਤੀ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਕਰਨ ਜੌਹਰ ਦੀ ਫਿਲਮ ਰੌਕੀ ਔਰ ਰਾਣੀ ਦੀ ਲਵ ਸਟੋਰੀ ਵਿੱਚ ਨਜ਼ਰ ਆਉਣਗੇ। ਕੁਝ ਦਿਨ ਪਹਿਲਾਂ ਰਣਵੀਰ ਨੇ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਸੀ ਅਤੇ ਹੁਣ ਅਚਾਨਕ ਕਰਨ ਨੇ ਰਣਵੀਰ ਬਾਰੇ ਖ਼ਾਸ ਪੋਸਟ ਪਾਈ ਹੈ।

ਹੋਰ ਪੜ੍ਹੋ : ਵਫ਼ਾਦਾਰ ਫੀਮੇਲ ਡੌਗੀ ਦੇ ਜਜ਼ਬੇ ਨੂੰ ਹਰ ਕੋਈ ਕਰ ਰਿਹਾ ਸਲਾਮ, 200 ਫੁੱਟ ਡੂੰਘੀ ਖੱਡ ‘ਚ ਡਿੱਗੇ ਆਪਣੇ ਮਾਲਕ ਦੀ ਬਚਾਈ ਜਾਨ

inside image of karan ranbir and alia Image Source: Twitter

ਕਰਨ ਜੌਹਰ ਨੇ ਲਿਖਿਆ, 'ਇਸ ਲਈ... ਕੋਈ ਏਜੰਡਾ ਨਹੀਂ ਹੈ, ਕੋਈ ਮਾਰਕੀਟਿੰਗ ਏਜੰਡਾ ਨਹੀਂ ਹੈ...ਕੋਈ ਲਾਂਚ ਨਹੀਂ ਹੈ ਅਤੇ ਨਾ ਹੀ ਕੁਝ ਹੋਰ...ਇਹ ਸਿਰਫ ਇੱਕ ਭਾਵਨਾ ਹੈ ਜੋ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ... I have grown to love Ranveer Singh! The man!, The person! The Ball of love that he is! ਉਸ ਕੋਲ ਹਰ ਕਿਸੇ ਨੂੰ ਵਿਸ਼ੇਸ਼ ਮਹਿਸੂਸ ਕਰਨ ਦੀ ਸਮਰੱਥਾ ਹੈ...ਉਹ ਹਰ ਗੱਲ ਨੂੰ ਪਿਆਰ ਨਾਲ ਬਿਆਨ ਕਰਦਾ ਹੈ’

Image Source: Twitter

ਉਨ੍ਹਾਂ ਨੇ ਅੱਗੇ ਲਿਖਿਆ ਹੈ ‘ਮੇਰੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀ ਸ਼ੂਟਿੰਗ ਦੌਰਾਨ ਮੈਂ ਰਣਵੀਰ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਪਤਾ ਲੱਗਾ ਕਿ ਉਹ ਕਿੰਨਾ ਠੋਸ ਹੈ...ਨਿੱਜੀ ਪੱਧਰ 'ਤੇ, ਮੈਂ ਕਦੇ ਵੀ ਕਿਸੇ ਵਿਅਕਤੀ ਤੋਂ ਇੰਨਾ ਪ੍ਰਭਾਵਿਤ ਨਹੀਂ ਹੋਇਆ...ਆਈ ਲਵ ਯੂ ਰਣਵੀਰ...ਜਿਸ ਤਰ੍ਹਾਂ 'ਚੰਗੇ ਬੱਚੇ' ਵਾਂਗ ਪਾਲਿਆ ਗਿਆ ਹੈ, ਉਸੇ ਤਰ੍ਹਾਂ ਹੀ ਰਹੋ'

Trouble mounts for Ranveer Singh as complaint filed against him before Maharashtra Women Commission  Image Source: Twitter

ਕਰਨ ਦੀ ਇਸ ਪੋਸਟ 'ਤੇ ਹਰ ਕੋਈ ਉਸ ਨਾਲ ਸਹਿਮਤ ਹੋ ਰਿਹਾ ਹੈ ਕਿ ਰਣਵੀਰ ਸੱਚਮੁੱਚ ਬਹੁਤ ਚੰਗੇ ਇਨਸਾਨ ਹਨ। ਕਮੈਂਟ ਸੈਕਸ਼ਨ 'ਚ ਹਰ ਕੋਈ ਰਣਵੀਰ ਦੀ ਤਾਰੀਫ ਕਰ ਰਿਹਾ ਹੈ। ਸੈਲੇਬਸ ਵੀ ਕਰਨ ਦੀ ਗੱਲ ਮੰਨਦੇ ਹੋਏ ਰਣਵੀਰ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ।

ਤੁਹਾਨੂੰ ਦੱਸ ਦੇਈਏ ਕਿ ਕਰਨ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਕਈ ਸੈਲੇਬਸ ਆਏ ਸਨ ਅਤੇ ਉਨ੍ਹਾਂ ਨੇ ਰਣਵੀਰ ਦੀ ਤਾਰੀਫ ਕੀਤੀ ਸੀ। ਸਮੰਥਾ ਰੂਥ ਪ੍ਰਭੂ, ਕਰੀਨਾ ਕਪੂਰ ਖਾਨ, ਅਕਸ਼ੈ ਕੁਮਾਰ ਸਭ ਨੇ ਰਣਵੀਰ ਬਾਰੇ ਗੱਲ ਕੀਤੀ ਹੈ।

 

 

View this post on Instagram

 

A post shared by Karan Johar (@karanjohar)

You may also like