ਕਰਨ ਜੌਹਰ ਨੇ ਪੋਸਟਰ ਸਾਂਝੇ ਕਰਕੇ ਰਵੀਲ ਕੀਤੇ ਕਲੰਕ ਦੇ ਅਹਿਮ ਕਿਰਦਾਰ

Written by  Lajwinder kaur   |  March 07th 2019 06:03 PM  |  Updated: March 12th 2019 02:18 PM

ਕਰਨ ਜੌਹਰ ਨੇ ਪੋਸਟਰ ਸਾਂਝੇ ਕਰਕੇ ਰਵੀਲ ਕੀਤੇ ਕਲੰਕ ਦੇ ਅਹਿਮ ਕਿਰਦਾਰ

ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਤੇ ਅਦਾਕਾਰ ਕਰਨ ਜੌਹਰ ਜਿਹਨਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਆਉਣ ਵਾਲੀ ਮੂਵੀ ਕਲੰਕ ਦੇ ਬੈਕ ਟੂ ਬੈਕ ਤਿੰਨ ਪੋਸਟਰ ਰਿਲੀਜ਼ ਕੀਤੀ ਹਨ। ਤਿੰਨੋਂ ਹੀ ਪੋਸਟਰਾਂ 'ਚ ਵਰੁਣ ਧਵਨ, ਆਦਿਤਿਆ ਰਾਏ ਕਪੂਰ ਤੇ ਸੰਜੇ ਦੱਤ ਦੀ ਬਹੁਤ ਹੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ:ਗਿੱਪੀ ਗਰੇਵਾਲ ਵੱਲੋਂ ਫੈਨਜ਼ ਲਈ ਇੱਕ ਹੋਰ ਸੌਗਾਤ, ਨਵੀਂ ਮੂਵੀ ਦਾ ਕੀਤਾ ਐਲਾਨ

ਆਓ ਤੁਹਾਨੂੰ ਦੱਸਦੇ ਹਾਂ ਫ਼ਿਲਮ ਕਲੰਕ ਦੇ ਕਿਰਦਾਰਾਂ ਬਾਰੇ, ਸਭ ਤੋਂ ਪਹਿਲਾਂ ਕਰਨ ਜੌਹਰ ਨੇ ਵਰੁਣ ਧਵਨ ਦਾ ਪੋਸਟਰ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ, ‘ਪੇਸ਼ ਹੈ ਵਰੁਣ ਧਵਨ ਏਸ ਜ਼ਫਰ! ਉਹ ਜ਼ਿੰਦਗੀ ਅਤੇ ਖਤਰੇ ਦੇ ਨਾਲ ਮਖੌਲਾਂ ਕਰਦਾ ਹੈ.. ! #MenOfKalank #Kalank’ । ਜਿਸ ਤੋਂ ਪਤਾ ਚੱਲਦਾ ਹੈ ਕਿ ਵਰੁਣ ਧਵਨ ਕਲੰਕ ਮੂਵੀ ‘ਚ ਜ਼ਫਰ ਨਾਮ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਕਰਨ ਜੌਹਰ ਨੇ ਕੁਝ ਸਮੇਂ ਬਾਅਦ ਇੱਕ ਹੋਰ ਪੋਸਟਰ ਸ਼ੇਅਰ ਕੀਤਾ ਹੈ ਜੋ ਕਿ ਆਦਿਤਿਆ ਰਾਏ ਕਪੂਰ ਦਾ ਹੈ ਜਿਹੜੇ ਇਸ ਮੂਵੀ ‘ਚ ਦੇਵ ਚੌਧਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੰਜੇ ਦੱਤਾ ਦਾ ਵੀ ਪੋਸਟਰ ਰਿਲੀਜ਼ ਕੀਤਾ ਹੈ ਤੇ ਨਾਲ ਹੀ ਦੱਸਿਆ ਹੈ ਉਹ ਕਲੰਕ ਫ਼ਿਲਮ ‘ਚ ਬਲਰਾਜ ਚੌਧਰੀ ਦਾ ਕਿਰਦਾਰ ਪੇਸ਼ ਕਰਨਗੇ। ਕਲੰਕ ਮੂਵੀ ‘ਚ ਇੱਕ ਲੰਬੇ ਦਹਾਕੇ ਤੋਂ ਬਾਅਦ ਮਾਧੁਰੀ ਦੀਕਸ਼ਿਤ ਤੇ ਸੰਜੇ ਦੱਤਾ ਇੱਕਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਕਲੰਕ ਮੂਵੀ ‘ਚ ਆਲੀਆ ਭੱਟ ਤੇ ਸੋਨਾਕਸ਼ੀ ਸਿਨਹਾ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਕਰਨ ਜੌਹਰ ਨੇ ਬਹੁਤ ਹੀ ਭਾਵੁਕ ਮੈਸਜ ਦੇ ਨਾਲ ਆਪਣੀ ਮੂਵੀ ਕਲੰਕ ਦਾ ਫਸਟ ਲੁੱਕ ਸ਼ੇਅਰ ਕੀਤਾ ਹੈ। ਮਲਟੀਸਟਾਰਰ ਫ਼ਿਲਮ ਕਲੰਕ 19 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network