ਬਿੱਗ ਬੌਸ ਦੇ ਫਿਨਾਲੇ ਤੋਂ ਬਾਅਦ ਪ੍ਰੇਸ਼ਾਨ ਦਿਖੇ ਕਰਣ ਕੁੰਦਰਾ, ਵੀਡੀਓ ਹੋ ਰਿਹਾ ਵਾਇਰਲ
ਰਿਆਲਟੀ ਸ਼ੋਅ ਬਿੱਗ ਬੌਸ-15 (Bigg Boss-15) ਖਤਮ ਹੋ ਗਿਆ ਹੈ । ਇਸ ਸ਼ੋਅ ਦੀ ਵਿਜੇਤਾ ਤੇਜਸਵੀ (tejaswi prakash) ਪ੍ਰਕਾਸ਼ ਰਹੀ ।ਜਿਸ ਨੇ ਇਸ ਸ਼ੋਅ ਦੀ ਟਰਾਫੀ ਆਪਣੇ ਨਾਂਅ ਕਰ ਲਈ । ਘਰ ‘ਚ 3 ਮਹੀਨੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਤੇਜਸਵੀ ਨੇ ਇਹ ਟਰਾਫੀ ਆਪਣੇ ਨਾਂਅ ਕਰ ਲਈ । ਪਰ ਕੁਝ ਅਜਿਹੇ ਪ੍ਰਤੀਭਾਗੀ ਵੀ ਸਨ ਜੋ ਕਿ ਭਾਵੁਕ ਨਜ਼ਰ ਆਏ । ਉਨਾਂ ਵਿੱਚੋਂ ਇੱਕ ਸਨ ਕਰਣ ਕੁੰਦਰਾ (Karan Kundra) । ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਇਹ ਟਰਾਫੀ ਜਿੱਤਣਗੇ ।ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਫਾਈਨਲ ਰੇਸ ‘ਚ ਤੇਜਸਵੀ ਪ੍ਰਕਾਸ਼ ਵਿਜੇਤਾ, ਜਦੋਂਕਿ ਪ੍ਰਤੀਕ ਸਹਿਜਪਾਲ ਫਸਟ ਜਦੋਂ ਦਿਕ ਕਰਨ ਕੁੰਦਰਾ ਦੂਜੇ ਰਨਰ ਅੱਪ ਰਹੇ ।
image From instagram
ਹੋਰ ਪੜ੍ਹੋ : ਜੌਰਡਨ ਸੰਧੂ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤਨੀ ਲਈ ਲਿਖਿਆ ਖਾਸ ਸੁਨੇਹਾ
ਆਪਣੀ ਕਾਰ ‘ਚ ਸਵਾਰ ਕਰਣ ਕੁੰਦਰਾ ਜਦੋਂ ਬਿੱਗ ਬੌਸ ਦੇ ਘਰ ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਅੱਥਰੂ ਸਾਫ ਦੇਖੇ ਜਾ ਸਕਦੇ ਹਨ ।ਉਸ ਦੀਆਂ ਅੱਖਾਂ ‘ਚ ਅਤੇ ਚਿਹਰੇ ਦੇ ਹਾਵ ਭਾਵ ਦੱਸ ਰਹੇ ਸਨ ਕਿ ਉਹ ਕਾਫੀ ਨਿਰਾਸ਼ ਨਜ਼ਰ ਆਏ । ਕਰਣ ਕੁੰਦਰਾ ਦੇ ਦੋਸਤ ਰਹੇ ਉਮਰ ਰਿਆਜ਼ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ।
image From instagram
ਕਰਣ ਕੁੰਦਰਾ ਬਾਹਰ ਆ ਕੇ ਸਿੱਧਾ ਆਪਣੀ ਕਾਰ ਕੋਲ ਜਾ ਕੇ ਬੈਠ ਜਾਂਦਾ ਹੈ। ਉੱਥੇ ਮੌਜੂਦ ਫੋਟੋਗ੍ਰਾਫਰਜ਼ ਨੇ ਖੜ੍ਹੇ ਹੋ ਕੇ ਪੋਜ਼ ਦੇਣ ਲਈ ਕਿਹਾ ਪਰ ਉਹ ਬਿਨਾਂ ਰੁਕੇ ਕਾਰ 'ਚ ਬੈਠ ਗਿਆ। ਉਮਰ ਨੇ ਕਰਨ ਲਈ ਟਵੀਟ ਕਰਕੇ ਲਿਖਿਆ। 'ਤੁਸੀਂ ਬਹੁਤ ਵਧੀਆ ਖੇਡਿਆ ਮੇਰੇ ਦੋਸਤ, ਕਈ ਵਾਰ ਜ਼ਿੰਦਗੀ ਤੁਹਾਨੂੰ ਉਹ ਨਹੀਂ ਦਿੰਦੀ ਜੋ ਤੁਸੀਂ ਚਾਹੁੰਦੇ ਹੋ.. ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਇਸਦੇ ਹੱਕਦਾਰ ਨਹੀਂ ਹੋ.. ਤੁਸੀਂ ਇਸ ਤੋਂ ਵੱਧ ਦੇ ਹੱਕਦਾਰ ਹੋ।ਇਸ ਦੌਰਾਨ ਉਹ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਸਨ ਰਿਆਲਟੀ ਸ਼ੋਅ ‘ਚ ਜੋ ਉਮੀਦਾਂ ਕਰਣ ਨੂੰ ਸਨ ਉਸਦੀਆਂ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ ਅਤੇ ਉਹ ਬਹੁਤ ਜ਼ਿਆਦਾ ਨਿਰਾਸ਼ ਨਜ਼ਰ ਆਏ ।
View this post on Instagram