ਕੌਰ ਬੀ ਦੇ ਪੰਜਾਬੀ ਗੀਤ ਲੈਜਾ ਲੈਜਾ ਉੱਤੇ ਥਿਰਕਦੀ ਨਜ਼ਰ ਆਈਆਂ ਕਰਨਵੀਰ ਬੋਹਰਾ ਦੀਆਂ ਧੀਆਂ, ਦੇਖੋ ਵੀਡੀਓ

written by Lajwinder kaur | August 16, 2021

ਟੀਵੀ ਜਗਤ ਦੇ ਡੈਸ਼ਿੰਗ ਤੇ ਬਾਕਮਾਲ ਦੇ ਐਕਟਰ ਕਰਨਵੀਰ ਬੋਹਰਾ (karanvir bohra) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਧੀਆਂ ਦੀਆਂ ਕਿਊਟ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਜੁੜਵਾਂ ਧੀਆਂ ਦਾ ਇੱਕ ਕਿਊਟ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

karanvir bohra with his kids image source- instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਅੰਗਰੇਜ਼ੀ ਤੋਂ ਬਾਅਦ ਹੁਣ ਇਸ ਭਾਸ਼ਾ ਨਾਲ ਫਸਾਏ ਸਿੰਗ, ਪ੍ਰਸ਼ੰਸਕ ਵੀ ਦੇ ਰਹੇ ਨੇ ਆਪੋ-ਆਪਣੀ ਪ੍ਰਤੀਕਿਰਿਆ

ਹੋਰ ਪੜ੍ਹੋ : ਇੱਕੋ ਫਰੇਮ ‘ਚ ਨਜ਼ਰ ਆਈਆਂ ਪੰਜਾਬੀ ਫ਼ਿਲਮੀ ਜਗਤ ਦੀ ਦਿੱਗਜ ਅਦਾਕਾਰਾਂ, ਰੁਪਿੰਦਰ ਰੂਪੀ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

TV Actor Karanvir Bohra surprises his babies in Canada image source- instagram

ਇਸ ਵੀਡੀਓ 'ਚ ਕਰਨਵੀਰ ਦੀਆਂ ਧੀਆਂ ਪੰਜਾਬੀ ਗਾਇਕ ਕੌਰ ਬੀ ਦੇ ਹਾਲ ਹੀ 'ਚ ਆਏ ਗੀਤ 'ਲੈਜਾ ਲੈਜਾ' ਉੱਤੇ ਥਿਰਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕਰਨਵੀਰ ਬੋਹਰਾ ਨੇ ਕੌਰ ਬੀ ਨੂੰ ਵੀ ਟੈੱਗ ਕੀਤਾ ਹੈ। ਇਸ ਵੀਡੀਓ ਉੱਤੇ ਟੀਵੀ ਜਗਤ ਦੀਆਂ ਨਾਮੀ ਹਸਤੀਆਂ ਵੀ ਕਮੈਂਟ ਕਰਕੇ ਕਿਊਟ BELLA ਅਤੇ VIENNA ਦੀ ਤਾਰੀਫ ਕਰ ਰਹੇ ਨੇ। ਦੱਸ ਦੀਏ ਕੌਰ ਬੀ ਆਪਣੇ ਨਵੇਂ ਗੀਤ ਲੈਜਾ ਲੈਜਾ ਕਰਕੇ ਖੂਬ ਵਾਹ ਵਾਹੀ ਖੱਟ ਰਹੀ ਹੈ।

 

View this post on Instagram

 

A post shared by Karenvir Bohra (@karanvirbohra)


ਦੱਸ ਦਈਏ ਐਕਟਰ ਕਰਨਵੀਰ ਬੋਹਰਾ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਪਿਤਾ ਬਣੇ ਨੇ। ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਨੇ ਬੇਟੀ ਨੂੰ ਜਨਮ ਦਿੱਤਾ। ਕਰਨਵੀਰ ਬੋਹਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਨਾਮੀ ਸੀਰੀਅਲਸ ‘ਚ ਕੰਮ ਕਰ ਚੁੱਕੇ ਨੇ ।

0 Comments
0

You may also like