ਕਰੀਨਾ ਕਪੂਰ ‘ਤੇ ਅਕਸ਼ੇ ਨੇ ਉਛਾਲਿਆ ਕਾਫੀ ਵਾਲਾ ਮੱਗ ਤਾਂ ਅਦਾਕਾਰਾ ਦਾ ਇਸ ਤਰ੍ਹਾਂ ਦਾ ਸੀ ਰਿਐਕਸ਼ਨ
ਕਰੀਨਾ ਕਪੂਰ ‘ਤੇ ਅਕਸ਼ੇ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕਰੀਨਾ ‘ਤੇ ਕਾਫੀ ਨਾਲ ਭਰਿਆ ਮੱਗ ਉਛਾਲਦੇ ਹਨ । ਜਿਸ ਨੂੰ ਵੇਖ ਕੇ ਅਦਾਕਾਰਾ ਹੈਰਾਨ ਰਹਿ ਜਾਂਦੀ ਹੈ ।ਇਹ ਵੀਡੀਓ ਫ਼ਿਲਮ ‘ਗੁੱਡ ਨਿਊਜ਼’ ਦੇ ਪ੍ਰਮੋਸ਼ਨ ਦੌਰਾਨ ਦਾ ਹੈ । ਅਕਸ਼ੇ ਅਕਸਰ ਆਪਣੇ ਕੋ-ਸਟਾਰਸ ਦੇ ਨਾਲ ਪ੍ਰੈਂਕ ਕਰਦੇ ਹੋਏ ਨਜ਼ਰ ਆ ਜਾਂਦੇ ਨੇ ਅਤੇ ਕਰੀਨਾ ਦੇ ਨਾਲ ਉਨ੍ਹਾਂ ਨੇ ਪ੍ਰੈਂਕ ਕੀਤਾ ।
https://www.instagram.com/p/CEQrQv2hP-X/?utm_source=ig_embed&utm_campaign=embed_video_watch_again
ਜਦੋਂ ਕਰੀਨਾ ‘ਤੇ ਕਾਫੀ ਵਾਲਾ ਮੱਗ ਅਕਸ਼ੇ ਉਛਾਲਦੇ ਹਨ ਤਾਂ ਕਰੀਨਾ ਕਹਿੰਦੀ ਹੈ ਕਿ ਇਨ੍ਹਾਂ ਨੂੰ ਕਾਫੀ ਦਾ ਇੱਕ ਹੋਰ ਮੱਗ ਚਾਹੀਦਾ ਹੈ ।ਕਰੀਨਾ ਅਤੇ ਅਕਸ਼ੇ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਨੇ ।
https://www.instagram.com/p/CEI8E94HYya/
ਦੋਵਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੇ ਆਪਣੀ ਫ਼ਿਲਮ ‘ਬੈਲਬੌਟਮ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ, ਜਦੋਂ ਕਿ ਕਰੀਨਾ ਕਪੂਰ ਜਲਦ ਹੀ ਫ਼ਿਲਮ ‘ਲਾਲ ਸਿੰਘ ਚੱਡਾ’ ਦੇ ਨਾਲ ਦਰਸ਼ਕਾਂ ਸਾਹਮਣੇ ਹਾਜ਼ਰ ਹੋਣਗੇ ।