ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੇ ਮਨਾਇਆ ਬੇਟੇ ਤੈਮੂਰ ਦਾ ਜਨਮ ਦਿਨ

written by Shaminder | December 21, 2020

ਤੈਮੂਰ ਅਲੀ ਖ਼ਾਨ ਦੇ ਜਨਮ ਦਿਨ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ ।ਤੈਮੂਰ ਚਾਰ ਸਾਲ ਦਾ ਹੋ ਗਿਆ ਹੈ । ਤੈਮੂਰ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਤੈਮੂਰ ਆਪਣੇ ਮੰਮੀ ਪਾਪਾ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਤੋਂ ਇਲਾਵਾ ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । Taimur Ali Khan ਜਿਸ ‘ਚ ਤੈਮੂਰ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਹਨ । ਕਰੀਨਾ ਕਪੂਰ ਖ਼ਾਨ ਤੇ ਐਕਟਰ ਸੈਫ ਅਲੀ ਖ਼ਾਨ ਦੇ ਲਾਡਲੇ ਸੋਸ਼ਲ ਮੀਡੀਆ ’ਤੇ ਹਮੇਸ਼ਾ ਹੀ ਛਾਏ ਰਹਿੰਦੇ ਹਨ। ਸਟਾਰ ਕਿਡਸ ਦੀ ਗੱਲ ਕਰੀਏ ਤਾਂ ਤੈਮੂਰ ਦੀ ਫੈਨ ਫਾਲੋਇੰਗ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹੈ। ਹੋਰ ਪੜ੍ਹੋ : ਕਰੀਨਾ ਕਪੂਰ ਤੈਮੂਰ ਅਲੀ ਖ਼ਾਨ ਨੂੰ ਸਿਖਾ ਰਹੀ ਮਿੱਟੀ ਦੇ ਬਰਤਨ ਬਨਾਉਣਾ, ਵੀਡੀਓ ਹੋ ਰਿਹਾ ਵਾਇਰਲ
taimur ਉਥੇ ਹੀ ਮਾਂ ਕਰੀਨਾ ਖ਼ਾਨ ਵੀ ਆਪਣੇ ਬੇਟੇ ਦੇ ਹਰ ਖ਼ੂਬਸੂਰਤ ਪਲ਼ ਨੂੰ ਉਨ੍ਹਾਂ ਦੇ ਫੈਨਜ਼ ਨਾਲ ਸਾਂਝਾ ਕਰਨ ਦਾ ਇਕ ਵੀ ਮੌਕਾ ਨਹੀਂ ਛੱਡਦੀ। ਤੈਮੂਰ ਦੇ ਜਨਮ ਦਿਨ ’ਤੇ ਕਰੀਨਾ ਪਿੱਛੇ ਕਿਵੇਂ ਰਹਿੰਦੀ। ਕਰੀਨਾ ਨੇ ਤੈਮੂਰ ਦੇ ਜਨਮ ਦਿਨ ’ਤੇ ਉਨ੍ਹਾਂ ਦੀ ਇਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਸਟਾਰਕਿਡ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। taimur ਕਰੀਨਾ ਕਪੂਰ ਖ਼ਾਨ ਨੇ ਬੇਟੇ ਤੈਮੂਰ ਅਲੀ ਖ਼ਾਨ ਦੇ ਬਰਥਡੇ ’ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਉਨ੍ਹਾਂ ਦੀ ਇਕ ਫੋਟੋ ਸਾਂਝੀ ਕੀਤੀ ਹੈ। ਇਸ ਫੋਟੋ ’ਚ ਤੈਮੂਰ ਗਾਂ ਨੂੰ ਚਾਰਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਫੋਟੋ ’ਚ ਤੈਮੁਰ ਬੇਹੱਦ ਹੀ ਕਿਊਟ ਨਜ਼ਰ ਆ ਰਿਹਾ ਹੈ।

0 Comments
0

You may also like