ਕੋਵਿਡ ਨੈਗੇਟਿਵ ਹੋਣ ਤੋਂ ਬਾਅਦ ਕਰੀਨਾ ਕਪੂਰ ਨੇ ਆਪਣੇ ਪਰਿਵਾਰ ਨਾਲ ਸੈਲੀਬ੍ਰੇਟ ਕੀਤਾ ਕ੍ਰਿਸਮਸ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

written by Lajwinder kaur | December 26, 2021

ਕੁਝ ਦਿਨ ਪਹਿਲਾ ਹੀ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਕੋਰੋਨਾ ਦੀ ਲਪੇਟ ‘ਚ ਆ ਗਈ ਸੀ। ਕੁਆਰੰਟੀਨ ਟਾਈਮ ਪੂਰਾ ਕਰਨ ਤੋਂ ਬਆਦ ਕਰੀਨਾ ਕਪੂਰ ਆਪਣੇ ਪਰਿਵਾਰ ਦੇ ਨਾਲ ਨਜ਼ਰ ਆਈ। ਕੋਵਿਡ 19 ਰਿਪੋਰਟ ਨੈਗੇਟਿਵ ਆਈ ਹੈ, ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦਿੱਤੀ ਹੈ। ਅਜਿਹੇ 'ਚ ਹੁਣ ਕ੍ਰਿਸਮਸ ਦੇ ਮੌਕੇ 'ਤੇ ਕਰੀਨਾ ਕਪੂਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਪਰਿਵਾਰ ਨਾਲ ਕ੍ਰਿਸਮਸ ਲੰਚ ਲਈ ਨਿਕਲੀ ਹੈ (Christmas 2021)। ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵੀਡੀਓ 'ਚ ਕਰੀਨਾ ਨੂੰ ਸੈਫ ਅਲੀ ਖ਼ਾਨ ਅਤੇ ਦੋ ਬੱਚਿਆਂ ਤੈਮੂਰ ਅਤੇ ਜੇਹ ਨਾਲ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ ‘S.W.A.T PUNJAB’ ਦਾ ਐਲਾਨ

inisde image of kapoor family christmas

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਅਤੇ ਸੈਫ ਬੱਚਿਆਂ ਦੇ ਨਾਲ ਆਪਣੀ ਕਾਰ 'ਚੋਂ ਨਿਕਲਦੇ ਹਨ ਅਤੇ ਕੁਝ ਦੇਰ ਤੱਕ ਕੈਮਰੇ ਅੱਗੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਕਰੀਨਾ ਦੀ ਖ਼ੂਬਸੂਰਤੀ ਵੀ ਦੇਖ ਕੇ ਬਣ ਜਾਂਦੀ ਹੈ। ਕੁਝ ਪ੍ਰਸ਼ੰਸਕਾਂ ਨੇ ਪੋਸਟ ਦੇ ਕਮੈਂਟ ਬਾਕਸ 'ਚ ਇਹ ਕਹਿੰਦੇ ਹੋਏ ਵੀ ਦੇਖਿਆ ਕਿ ਕੋਵਿਡ ਤੋਂ ਬਾਅਦ ਕਰੀਨਾ ਦਾ ਭਾਰ ਘੱਟ ਗਿਆ ਹੈ ਅਤੇ ਉਹ ਹੋਰ ਵੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਕੁਝ ਲੋਕ ਜੇਹ ਦੇ ਕਿਊਟਨੇਸ ਦੀ ਤਾਰੀਫ ਕਰਦੇ ਵੀ ਨਜ਼ਰ ਆਏ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਰਿਵਾਰ ਦੀ ਕਾਰਟੂਨ ਵਾਲੀ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਕਰੀਨਾ ਨੇ ਜੇਹ ਨੂੰ ਗੋਦੀ ਚੁੱਕਿਆ ਹੋਇਆ ਹੈ ਅਤੇ ਸੈਫ ਅਲੀ ਖ਼ਾਨ ਤੈਮੂਰ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਇਸ ਤਸਵੀਰ ਦੇ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੱਤੀਆਂ ਨੇ। ਪ੍ਰਸ਼ੰਸਕਾਂ ਨੂੰ ਇਹ ਕਿਊਟ ਤਸਵੀਰ ਖੂਬ ਪਸੰਦ ਆ ਰਹੀ ਹੈ।

kareen kapoor and jeh

ਹੋਰ ਪੜ੍ਹੋ : ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨਾਲ ਸੈਲੀਬ੍ਰੇਟ ਕੀਤਾ ਆਪਣਾ ਪਹਿਲਾ ਕ੍ਰਿਸਮਸ, ਇੱਕ-ਦੂਜੇ ਦੇ ਨਾਲ ਰੋਮਾਂਟਿਕ ਹੁੰਦੇ ਆਏ ਨਜ਼ਰ

ਕੋਵਿਡ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ 'ਚ ਲਿਖਿਆ, 'ਮੇਰੀ ਕੋਵਿਡ 19 ਦੀ ਰਿਪੋਰਟ ਨੈਗੇਟਿਵ ਆਈ ਹੈ। ਮੈਂ ਆਪਣੀ ਭੈਣ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਨੇ ਇਸ ਭਿਆਨਕ ਸੁਫ਼ਨੇ ਤੋਂ ਬਾਹਰ ਆਉਣ ਵਿੱਚ ਮੇਰੀ ਮਦਦ ਕੀਤੀ। ਜੇ ਗੱਲ ਕਰੀਏ ਕਰੀਨਾ ਕਪੂਰ ਦੇ ਕੰਮ ਦੇ ਵਰਕ ਫਰੰਟ ਦੀ ਤਾਂ ਉਹ ਆਮਿਰ ਖ਼ਾਨ ਦੇ ਲਾਲ ਸਿੰਘ ਚੱਢਾ ‘ਚ ਨਜ਼ਰ ਆਵੇਗੀ।

 

You may also like