ਕੋਰੋਨਾ ਵਾਇਰਸ ਨਾਲ ਵਿਧਵਾ ਹੋਈਆਂ ਔਰਤਾਂ ਦੀ ਕਰੀਨਾ ਕਪੂਰ ਇਸ ਤਰ੍ਹਾਂ ਕਰ ਰਹੀ ਹੈ ਮਦਦ

written by Rupinder Kaler | May 19, 2021

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ । ਇਸ ਸਭ ਦੇ ਚਲਦੇ ਕੁਝ ਸਮਾਜ ਸੇਵੀ ਸੰਸਥਾਵਾਂ ਇਸ ਬਿਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੀਆਂ ਹਨ । ਕੁਝ ਸੰਸਥਾਵਾਂ ਨਾਲ ਬਾਲੀਵੁੱਡ ਸਿਤਾਰੇ ਵੀ ਜੁੜੇ ਹੋਏ ਹਨ । ਅਦਾਕਾਰਾ ਕਰੀਨਾ ਕਪੂਰ ਵੀ ਇਸੇ ਤਰ੍ਹਾਂ ਦੀ ਇੱਕ ਸੰਸਥਾ ਨਾਲ ਜੁੜ ਕੇ ਉਹਨਾਂ ਔਰਤਾਂ ਦੀ ਮਦਦ ਕਰ ਰਹੀ ਹੈ ਜਿਹੜੀਆਂ ਕੋਰੋਨਾ ਮਹਾਮਾਰੀ ਕਰਕੇ ਵਿਧਵਾ ਹੋ ਗਈਆਂ ਹਨ ।

Pic Courtesy: Instagram
ਹੋਰ ਪੜ੍ਹੋ : ਵਿਰਾਟ ਕੋਹਲੀ ਲਈ ਪੀਣ ਵਾਲਾ ਪਾਣੀ ਵੀ ਫਰਾਂਸ ਤੋਂ ਮੰਗਵਾਇਆ ਜਾਂਦਾ ਹੈ, ਪਾਣੀ ਦੀ ਬੋਤਲ ਦੀ ਕੀਮਤ ਜਾਣਕੇ ਹੋ ਜਾਓਗੇ ਹੈਰਾਨ
kareena kapoor khan Pic Courtesy: Instagram
ਕਰੀਨਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਕਰਕੇ ਵਿਧਵਾ ਹੋਈਆਂ ਔਰਤਾਂ ਕੰਮ ਲੱਭ ਸਕਦੀਆਂ ਹਨ । ਕਰੀਨਾ ਨੇ ਦੱਸਿਆ ਹੈ ਕਿ ਕੋਈ ਵੀ ਇਸ ਸੰਸਥਾ ਨਾਲ ਜੁੜ ਸਕਦਾ ਹੈ ਤੇ ਵਲੰਟੀਅਰ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ । ਕਰੀਨਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਕੋਈ ਵੀ ਉਹਨਾਂ ਔਰਤਾਂ ਦਾ ਦਰਦ ਨਹੀਂ ਸਮਝ ਸਕਦਾ ਜਿਨ੍ਹਾ ਨੇ ਆਪਣਾ ਪਾਰਟਨਰ ਗਵਾਇਆ ਹੈ ਪਰ ਅਸੀਂ ਉਹਨਾਂ ਨੂੰ ਦੁਬਾਰਾ ਖੜਾ ਕਰਨ ਲਈ ਕੰਮ ਕਰ ਸਕਦੇ ਹਾਂ ।

0 Comments
0

You may also like