ਕਰੀਨਾ ਕਪੂਰ ਨੇ ਖ਼ਾਸ ਅੰਦਾਜ਼ 'ਚ ਨਨਾਣ ਸੋਹਾ ਅਲੀ ਖ਼ਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

written by Pushp Raj | October 04, 2022 04:36pm

Kareena Kapoor on Soha Ali Khan birthday: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀ ਨਨਾਣ ਅਤੇ ਅਦਾਕਾਰਾ ਸੋਹਾ ਅਲੀ ਖ਼ਾਨ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਆਪਣੀ ਪਿਆਰੀ ਨਨਾਣ ਦੇ ਜਨਮਦਿਨ ਦੇ ਮੌਕੇ 'ਤੇ ਕਰੀਨਾ ਕਪੂਰ ਨੇ ਸੋਹਾ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source : Instagram

ਦੱਸ ਦਈਏ ਕਿ 4 ਅਕਤੂਬਰ ਨੂੰ ਪਟੌਦੀ ਖਾਨਦਾਨ ਦੀ ਛੋਟੀ ਧੀ ਅਤੇ ਸੈਫ ਅਲੀ ਖ਼ਾਨ ਦੀ ਭੈਣ ਸੋਹਾ ਅਲੀ ਖ਼ਾਨ ਦਾ ਜਨਮਦਿਨ ਹੁੰਦਾ ਹੈ। ਅੱਜ ਸੋਹਾ ਅਲੀ ਖ਼ਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਆਪੋ-ਆਪਣੇ ਤਰੀਕੇ ਨਾਲ ਸੋਹਾ ਦੇ ਜਨਮਦਿਨ ਨੂੰ ਖ਼ਾਸ ਬਨਾਉਣ ਦੀ ਕੋਸ਼ਿਸ਼ ਕੀਤੀ ਹੈ।

ਅਜਿਹੇ 'ਚ ਕਰੀਨਾ ਕਪੂਰ ਵੀ ਆਪਣੀ ਨਨਾਣ ਉੱਤੇ ਪਿਆਰ ਲੁੱਟਾਉਂਦੀ ਹੋਈ ਨਜ਼ਰ ਆਈ। ਕਰੀਨਾ ਕਪੂਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸੋਹਾ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ਾਝੀਆਂ ਕੀਤੀਆਂ ਹਨ। ਕਰੀਨਾ ਨੇ ਬੇਹੱਦ ਖ਼ਾਸ ਅੰਦਾਜ਼ ਵਿੱਚ ਸੋਹਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source : Instagram

ਆਪਣੀ ਇੰਸਟਾ ਸਟੋਰੀ ਉੱਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬੇਬੋ ਨੇ ਕੈਪਸ਼ਨ ਵਿੱਚ ਲਿਖਿਆ, "ਬਿਊਟੀਫੁੱਲ ਐਂਡ ਸੁਪੋਰਟਿਵ❤️, 'Happy Birthday Darling soha'❤️" ਇਸ ਦੇ ਨਾਲ ਹੀ ਕਰੀਨਾ ਨੇ ਹਾਰਟ ਈਮੋਜੀ ਤੇ ਸੋਹਾ ਦੀ ਤਸਵੀਰ 'ਤੇ ਕ੍ਰਾਊਨ ਈਮੋਜੀ ਲਗਾਏ ਹਨ।

ਇਸ ਦੇ ਨਾਲ ਹੀ ਸੋਹਾ ਅਲੀ ਖ਼ਾਨ ਦੇ ਪਤੀ ਕੁਣਾਲ ਖੇਮੂ ਨੇ ਵੀ ਇੰਸਟਾਗ੍ਰਾਮ ਉੱਤੇ ਥ੍ਰੋਅਬੈਕ ਤਸਵੀਰਾਂ ਸ਼ੇਅਰ ਕਰਦੇ ਹੋਏ ਪਤਨੀ ਸੋਹਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source: Instagram

ਹੋਰ ਪੜ੍ਹੋ: ਕਪਿਲ ਸ਼ਰਮਾ ਆਪਣੇ ਸ਼ੋਅ ਰਾਹੀਂ ਰਾਜੂ ਸ਼੍ਰੀਵਾਸਤਵ ਨੂੰ ਦੇਣਗੇ ਸ਼ਰਧਾਂਜਲੀ, ਕਪਿਲ ਸ਼ਰਮਾ ਸ਼ੋਅ 'ਚ ਨਜ਼ਰ ਆਉਣਗੇ ਦਿੱਗਜ਼ ਕਾਮੇਡੀ ਕਲਾਕਾਰ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੁਣਾਲ ਨੇ ਲਿਖਿਆ, 'ਮੇਰਾ ਕਲੈਕਸ਼ਨ ਹਮੇਸ਼ਾ ਲਈ, ਮੇਰੇ ਮਜ਼ੇਦਾਰ ਸਲੀਪਰ, ਹਰ ਚੀਜ਼ 'ਚ ਮੇਰਾ ਪਾਰਟਨਰ, ਇੱਥੋਂ ਤੱਕ ਕਿ ਉਨ੍ਹਾਂ ਚੀਜ਼ਾਂ ਲਈ ਜਿਨ੍ਹਾਂ 'ਚ ਪਸੰਦ ਅਤੇ ਨਾਪਸੰਦ ਦੋਵੇਂ ਸ਼ਾਮਲ ਹਨ, ਠੀਕ ਹੈ, ਮੈਂ ਇਸ ਤੋਂ ਬਾਹਰ ਨਿਕਲਦਾ ਹਾਂ, ਉਨ੍ਹਾਂ ਚੀਜ਼ਾਂ ਲਈ ਜੋ ਉਹ ਪਸੰਦ ਕਰਦੀ ਹੈ... ਆਖ਼ਿਰਕਾਰ ਉਹ ਇੱਕ ਰਾਜਕੁਮਾਰੀ ਹੈ, ਮੇਰੀ ਰਾਜਕੁਮਾਰੀ ਅਤੇ ਅਸੀਂ ਸ਼ਾਹੀ ਪਰਿਵਾਰ ਦੇ ਮੈਂਬਰ ਹੋ ਸਕਦੇ ਹਾਂ ਜਾਂ ਉਸ ਵਰਗੇ ਕੱਪੜੇ ਪਾ ਸਕਦੇ ਹਾਂ😉। ਜਨਮਦਿਨ ਮੁਬਾਰਕ ਮੇਰੇ ਪਿਆਰ ਅਤੇ ਮੇਰੀ ਸਨਸ਼ਾਈਨ'☀️ @sakpataudi"

 

View this post on Instagram

 

A post shared by Kunal Kemmu (@kunalkemmu)

You may also like