ਕਰੀਨਾ ਕਪੂਰ ਪੁੱਤਰ ਤੈਮੂਰ ਤੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਗਣੇਸ਼ ਪੂਜਾ ਕਰਦੀ ਆਈ ਨਜ਼ਰ, ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਗਣੇਸ਼ ਚਤੁਰਥੀ ਦੀ ਦਿੱਤੀ ਵਧਾਈ

written by Lajwinder kaur | September 10, 2021

Ganesh Chaturthi : ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ ਨਾਲ ਇੰਸਟਾਗ੍ਰਾਮ ਭਰ ਦਿੱਤਾ ਹੈ । ਅੱਜ, ਗਣੇਸ਼ ਚਤੁਰਥੀ ਦਾ ਤਿਉਹਾਰ ਮਹਾਰਾਸ਼ਟਰ ਸਮੇਤ ਦੇਸ਼ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਸਾਲ ਲੋਕ ਇਸ ਤਿਉਹਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਨੇ। ਅਜਿਹੇ ਮੌਕੇ ‘ਤੇ ਸਾਡਾ ਬਾਲੀਵੁੱਡ ਸਿਤਾਰੇ ਕਿਵੇਂ ਪਿੱਛੇ ਰਹਿ ਸਕਦਾ ਹੈ। ਬਾਲੀਵੁੱਡ ਸਿਤਾਰੇ ਗਣੇਸ਼ ਚਤੁਰਥੀ ਦਾ ਤਿਉਹਾਰ ਵੀ ਧੂਮਧਾਮ ਨਾਲ ਮਨਾਉਂਦੇ ਹਨ। ਸਿਤਾਰੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ ਦੇ ਰਹੇ ਨੇ।

Kareena Kapoor pp-min (1) Image Source -Instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ‘Manike Mage Hithe’ ਗੀਤ ਉੱਤੇ ਬਣਾਇਆ ਆਪਣਾ ਦਿਲਕਸ਼ ਵੀਡੀਓ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ

ਬਾਲੀਵੁੱਡ ਐਕਟਰ ਕਰੀਨਾ ਕਪੂਰ ਖ਼ਾਨ Kareena Kapoor Khan ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਤੈਮੂਰ ਤੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਗਣੇਸ਼ ਚਤੁਰਥੀ ਮਨਾਉਣਾ ਹੋਏ ਮੇਰੀ ਜ਼ਿੰਦਗੀ ਦੇ ਪਿਆਰੇ ਅਤੇ ਟਿਮ ਟਿਮ ਕਿਊਟ little clay Ganpati..ਗਣੇਸ਼ ਚਤੁਰਥੀ ਮੁਬਾਰਕ’ । ਇਨ੍ਹਾਂ ਤਸਵੀਰਾਂ ‘ਚ ਨੰਨ੍ਹਾ ਜੇਹ ਅਲੀ ਖਾਨ ਮਿਸਿੰਗ ਨਜ਼ਰ ਆ ਰਿਹਾ ਹੈ। ਪਰ ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ। ਕੁਝ ਹੀ ਸਮੇਂ ਚ ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

min-inside image of kareen kapoor post Image Source -Instagram

ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ 150 ਮਿਲੀਅਨ ਫਾਲੋਅਰਸ ਹੋਣ 'ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ , ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕਰੀਨਾ ਕਪੂਰ ਨੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ । ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਉਣ ਵਾਲੇ ਸਮੇਂ ਆਮਿਰ ਖ਼ਾਨ ਦੇ ਹਿੰਦੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

0 Comments
0

You may also like