ਵਿਆਹ ਤੋਂ 13 ਸਾਲ ਬਾਅਦ ਕਰੀਨਾ ਕਪੂਰ ਨੇ ਕੀਤਾ ਖੁਲਾਸਾ, ਕਿਉਂ ਟੁੱਟਿਆ ਸੀ ਸ਼ਾਹਿਦ ਨਾਲ ਰਿਸ਼ਤਾ, ਵੀਡੀਓ ਵਾਇਰਲ

Written by  Shaminder   |  February 22nd 2020 11:13 AM  |  Updated: February 22nd 2020 11:13 AM

ਵਿਆਹ ਤੋਂ 13 ਸਾਲ ਬਾਅਦ ਕਰੀਨਾ ਕਪੂਰ ਨੇ ਕੀਤਾ ਖੁਲਾਸਾ, ਕਿਉਂ ਟੁੱਟਿਆ ਸੀ ਸ਼ਾਹਿਦ ਨਾਲ ਰਿਸ਼ਤਾ, ਵੀਡੀਓ ਵਾਇਰਲ

ਕੋਈ ਸਮਾਂ ਸੀ ਜਦੋਂ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੇ ਅਫੇਅਰ ਦੀ ਚਰਚਾ ਹਰ ਪਾਸੇ ਸੀ । ਦੋਵਾਂ ਨੇ ਕਾਫੀ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ, ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਦੋਨਾਂ ਨੇ ਪਰਦੇ ‘ਤੇ ਵੀ ਕਈ ਸਾਲ ਫ਼ਿਲਮਾਂ ‘ਚ ਰੋਮਾਂਸ ਕੀਤਾ । ਪਰ ਇਹ ਜੋੜੀ ਅਚਾਨਕ ਬਿਨਾਂ ਕਿਸੇ ਨੂੰ ਕੁਝ ਦੱਸੇ ਵੱਖ-ਵੱਖ ਹੋ ਗਈ ਸੀ । ਬ੍ਰੇਕਅੱਪ ਦੇ 13 ਸਾਲ ਬਾਅਦ ਪਹਿਲੀ ਵਾਰ ਕਰੀਨਾ ਨੇ ਸ਼ਾਹਿਦ ਤੋਂ ਵੱਖ ਹੋਣ ਦਾ ਕਾਰਨ ਦੱਸਿਆ ਹੈ ।

ਹੋਰ ਵੇਖੋ:ਆਮਿਰ ਖ਼ਾਨ ਨੇ ਅਨੋਖੇ ਅੰਦਾਜ਼ ‘ਚ ਆਪਣੀ ਕੋ-ਸਟਾਰ ਕਰੀਨਾ ਕਪੂਰ ਨੂੰ ਕੀਤਾ ਵੈਲੇਂਨਟਾਈਨ ਡੇ ਵਿੱਸ਼

https://twitter.com/KareenaK_FC/status/1230666768286277632

ਹੁਣ ਕਈ ਸਾਲਾਂ ਬਾਅਦ ਕਰੀਨਾ ਕਪੂਰ ਨੇ ਸ਼ਾਹਿਦ ਦੇ ਨਾਲ ਆਪਣੇ ਬ੍ਰੇਕਅੱਪ ਨੂੰ ਲੈ ਕੇ ਅਹਿਮ ਖੁਲਾਸਾ ਕੀਤਾ ਹੈ । ਇੱਕ ਇੰਟਰਵਿਊ ਦੌਰਾਨ ਕਰੀਨਾ ਨੇ ਸ਼ਾਹਿਦ ਨਾਲ ਅਫੇਅਰ ਤੋਂ ਲੈ ਕੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਤੱਕ ਦੀ ਚਰਚਾ ਕੀਤੀ ।

https://www.instagram.com/p/B8nhuG_l3r-/

ਉਨ੍ਹਾਂ ਨੇ ਇੰਟਰਵਿਊ ‘ਚ ਦੱਸਿਆ ਕਿ ‘ਕਿਸਮਤ ਦੇ ਕੁਝ ਆਪਣੇ ਹੀ ਪਲਾਨ ਹੁੰਦੇ ਹਨ ਅਤੇ ਜ਼ਿੰਦਗੀ ਉਨ੍ਹਾਂ ਦੇ ਹੀ ਹਿਸਾਬ ਨਾਲ ਚੱਲਦੀ ਹੈ, ‘ਜਬ ਵੀ ਮੈਟ’ ਦੇ ਦੌਰਾਨ ਤੋਂ ਲੈ ਕੇ ਫ਼ਿਲਮ ‘ਟਸ਼ਨ’ ਦੇ ਦਰਮਿਆਨ ਬਹੁਤ ਕੁਝ ਅਜਿਹਾ ਹੋਇਆ ਕਿ ਜਿਸ ਤੋਂ ਬਾਅਦ ਆਪਣੇ-ਆਪਣੇ ਰਸਤੇ ਵੱਖ ਕਰ ਲਏ ।

‘ਜਬ ਵੀ ਮੈਟ’ ‘ਚ ਕਰੀਨਾ ਕਪੂਰ ਦੇ ਕਿਰਦਾਰ ਦਾ ਨਾਮ ਗੀਤ ਸੀ, ਆਪਣੇ ਬ੍ਰੇਕਅੱਪ ਦੇ ਬਾਰੇ ਗੀਤ ਦਾ ਜ਼ਿਕਰ ਕਰਦੇ ਹੋਏ ਕਰੀਨਾ ਨੇ ਕਿਹਾ ਕਿ ਉਨ੍ਹਾਂ ਦੀ ਅਸਲ ਜ਼ਿੰਦਗੀ ਅਤੇ ਗੀਤ ਦੀ ਜ਼ਿੰਦਗੀ ‘ਚ ਕਾਫੀ ਸਮਾਨਤਾ ਸੀ ।ਫ਼ਿਲਮ ‘ਚ ਜਿਸ ਤਰ੍ਹਾਂ ਗੀਤ ਦੀ ਜ਼ਿੰਦਗੀ ਸੈਕਿੰਡ ਹਾਫ ‘ਚ ਬਦਲ ਜਾਂਦੀ ਹੈ, ਅਜਿਹਾ ਹੀ ਮੇਰੀ ਜ਼ਿੰਦਗੀ ‘ਚ ਫ਼ਿਲਮ ਬਣਾੳੇੁਂਦੇ ਹੋਏ ਹੋਇਆ’ ।

ਕਰੀਨਾ ਨੇ ਅੱਗੇ ਕਿਹਾ ਕਿ ‘ਟਸ਼ਨ’ ਫ਼ਿਲਮ ਨੇ ਮੇਰੀ ਜ਼ਿੰਦਗੀ ਬਦਲ ਦਿੱੱਤੀ ਅਤੇ ਇਸੇ ਫ਼ਿਲਮ ਦੇ ਦੌਰਾਨ ਮੈਨੂੰ ਮੇਰਾ ਹਮਸਫ਼ਰ ਮਿਲਿਆ ।ਕਰੀਨਾ ਅਤੇ ਸੈਫ ਅਲੀ ਖ਼ਾਨ ਨੇ ਸਾਲ 2012 ‘ਚ ਵਿਆਹ ਕਰਵਾਇਆ ਸੀ ਅਤੇ 2016 ‘ਚ ਦੋਵਾਂ ਦੇ ਘਰ ਤੈਮੂਰ ਨੇ ਜਨਮ ਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network