ਕਰੀਨਾ ਕਪੂਰ ਖ਼ਾਨ ਨੇ ਛੋਟੇ ਬੇਟੇ ਜੇਹ ਅਲੀ ਖ਼ਾਨ ‘forever mood’ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਫੋਟੋ, ਛਾਇਆ ਸੋਸ਼ਲ ਮੀਡੀਆ ਉੱਤੇ

written by Lajwinder kaur | September 20, 2021

ਬਾਲੀਵੁੱਡ ਐਕਟਰੈੱਸ ਕਰੀਨਾ ਕਪੂਰ ਖ਼ਾਨ Kareena Kapoor Khan, ਜੋ ਕਿ ਏਨੀਂ ਦਿਨੀਂ ਆਪਣੇ ਪਤੀ ਸੈਫ ਅਲੀ ਖ਼ਾਨ ਅਤੇ ਆਪਣੇ ਪੁੱਤਰਾਂ, ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ ਨਾਲ ਕਿਸੇ ਅਣਦੱਸੀ ਜਗ੍ਹਾ ਦੀ ਬੀਚ ਉੱਤੇ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ । ਉਹ ਆਪਣੇ ਇੰਸਟਾ ਸਟੋਰੀ ਚ ਆਪਣੀ ਛੁੱਟੀਆਂ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੀ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।

ਹੋਰ ਪੜ੍ਹੋ : ਗਾਇਕ Davi Singh ਨੇ ਆਪਣੀ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਹਰ ਕੋਈ ਜਾਣਨਾ ਚਾਹੁੰਦਾ ਹੈ ਕੀ ਹੋਇਆ ਸੀ ਗਾਇਕ ਨਾਲ?

kareena kapoor khan insta story images-min image source-instagram

ਅਜਿਹਾ ਇੱਕ ਫੋਟੋ ਉਨ੍ਹਾਂ ਨੇ ਆਪਣੇ ਛੋਟੇ ਪੁੱਤਰ ਜੇਹ ਅਲੀ ਖ਼ਾਨ ਦਾ ਇੰਸਟਾ ਸਟੋਰੀ ਵਿੱਚ ‘forever mood’ ਦੇ ਨਾਲ ਪੋਸਟ ਕੀਤਾ ਹੈ। ਜਿਸ ‘ਚ ਜੇਹ ਅਲੀ ਖ਼ਾਨ stroller 'ਚ ਬੈਠਾ ਹੋਇਆ ਨਜ਼ਰ ਆ ਰਿਹਾ ਹੈ ਤੇ ਕੁਝ ਮੰਗਣ ਦੀ ਕੋਸ਼ਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਰੇਮੋ ਡਿਸੂਜ਼ਾ ਦੀ ਪਤਨੀ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਹਰ ਇੱਕ ਨੂੰ ਹੈਰਾਨ, ਇੰਨਾ ਘਟਾਇਆ ਭਾਰ, ਫੋਟੋਆਂ ਵਾਇਰਲ

'9 months and going strong'- Kareena Kapoor Khan image source-instagram

ਦੱਸ ਦਈਏ ਕੁਝ ਦਿਨ ਪਹਿਲਾਂ ਹੀ ਕਰੀਨਾ ਕਪੂਰ ਆਪਣੇ ਪਰਿਵਾਰ ਦੇ ਨਾਲ ਮੁੰਬਈ ਏਅਰਪੋਰਟ ਉੱਤੇ ਨਜ਼ਰ ਆਈ ਸੀ। ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਦਾ ਪੂਰਾ ਲੁਤਫ ਲੈ ਰਹੀ ਹੈ। ਜਿਸ ਦੀ ਝਲਕ ਉਹ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੀ ਹੈ ਪਰ ਉਨ੍ਹਾਂ ਨੇ ਜਗ੍ਹਾ ਨਹੀਂ ਦੱਸੀ ਹੈ ਕਿ ਉਹ ਪਰਿਵਾਰ ਦੇ ਨਾਲ ਕਿੱਥੇ ਵਕੈਸ਼ਨ ਸੈਲੀਬ੍ਰੇਟ ਕਰ ਰਹੀ ਹੈ। ਆਉਣ ਵਾਲੇ ਸਮੇਂ ਉਹ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਇਸ ਫ਼ਿਲਮ ਦੀ ਅੱਧੀ ਸ਼ੂਟਿੰਗ ਉਨ੍ਹਾਂ ਨੇ ਆਪਣੀ ਪ੍ਰੈਂਗਨੇਸੀ ਟਾਈਮ ‘ਚ ਸ਼ੂਟ ਕੀਤੀ ਸੀ। ਇਸ ਸਾਲ ਕਰੀਨਾ ਕਪੂਰ ਦੂਜੀ ਵਾਰ ਮਾਂ ਬਣੀ ਹੈ।

 

0 Comments
0

You may also like