ਕਰੀਨਾ ਕਪੂਰ ਖ਼ਾਨ ਨੇ ਪੁਰਾਣੇ ਦਿਨ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਪਤੀ ਸੈਫ ਤੇ ਬੇਟੇ ਤੈਮੂਰ ਦੇ ਨਾਲ ਇਹ ਖ਼ਾਸ ਫੋਟੋ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

Written by  Lajwinder kaur   |  July 23rd 2020 04:16 PM  |  Updated: July 23rd 2020 04:16 PM

ਕਰੀਨਾ ਕਪੂਰ ਖ਼ਾਨ ਨੇ ਪੁਰਾਣੇ ਦਿਨ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਪਤੀ ਸੈਫ ਤੇ ਬੇਟੇ ਤੈਮੂਰ ਦੇ ਨਾਲ ਇਹ ਖ਼ਾਸ ਫੋਟੋ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ।

 ਹੋਰ ਵੇਖੋ: ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਗੁਰਬਾਜ਼ ਦਾ ਕਿਊਟ ਜਿਹਾ ਨਵਾਂ ਫੋਟੋ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਇਸ ਵਾਰ ਉਨ੍ਹਾਂ ਨੇ ਆਪਣੇ ਵਕੇਸ਼ਨ ਵਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਕਰੀਨਾ ਕਪੂਰ ਖ਼ਾਨ ਆਪਣੇ ਪਤੀ ਸੈਫ ਅਲੀ ਖ਼ਾਨ ਤੇ ਬੇਟੇ ਤੈਮੂਰ ਅਲੀ ਖ਼ਾਨ ਦੇ ਨਾਲ ਦਿਖਾਈ ਦੇ ਰਹੇ ਨੇ ।

ਇਸ ਤਸਵੀਰ ‘ਚ ਪੂਰੀ ਫੈਮਿਲੀ ਨਦੀ ਦੇ ਕੰਢੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ । ਇਹ ਤਸਵੀਰ ਵਿਦੇਸ਼ ਦੀ ਛੁੱਟੀਆਂ ਦੌਰਾਨ ਦੀ ਫੋਟੋ ਹੈ । ਖ਼ਾਨ ਪਰਿਵਾਰ ਇਸ ਤਸਵੀਰ ‘ਚ ਬਹੁਤ ਖੁਸ਼ ਦਿਖਾਈ ਦੇ ਰਹੇ ਨੇ । ਇਸ ਫੋਟੋ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਕੁਝ ਹੀ ਸਮੇਂ ‘ਚ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਕਰੀਨਾ ਕਪੂਰ ਖ਼ਾਨ ਅਖੀਰਲੀ ਵਾਰ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network