ਕਰੀਨਾ ਕਪੂਰ ਖ਼ਾਨ ਨੇ ਦਿਖਾਇਆ ਆਪਣੇ ਦੂਜੇ ਬੇਟੇ ਦਾ ਚਿਹਰਾ ਅਤੇ ਨਾਲ ਹੀ ਸਾਂਝੀ ਕੀਤੀ ਆਪਣੇ ਬਚਪਨ ਦੀ ਪਿਆਰੀ ਜਿਹੀ ਤਸਵੀਰ

written by Lajwinder kaur | May 10, 2021 11:19am

ਬਾਲੀਵੁੱਡ ਜਗਤ ਦੀ ਖ਼ੂਬਸੂਰਤ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਇਸੇ ਸਾਲ ਦੂਜੀ ਵਾਰ ਮਾਂ ਬਣੀ ਹੈ। ਆਪਣੇ ਦੂਜੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਕਪੂਰ ਖੂਬ ਸੁਰਖੀਆਂ ਚ ਬਣੀ ਰਹਿੰਦੀ ਹੈ। ਦਰਸ਼ਕ ਉਨ੍ਹਾਂ ਦੇ ਦੂਜੇ ਬੇਟੇ ਦਾ ਚਿਹਰਾ ਦੇਖਣ ਲਈ ਬਹੁਤ ਉਤਸੁਕ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਦੋਵਾਂ ਬੇਟਿਆਂ ਦੀਆਂ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

kareena kapoor khan with family image source-instagram

ਹੋਰ ਪੜ੍ਹੋ : ਹਾਰਡੀ ਸੰਧੂ ਨੇ ਆਪਣੇ ਪਿਤਾ ਦੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਨਾਲ ਹੀ ਸਾਂਝੀਆਂ ਕੀਤੀਆਂ ਮਾਪਿਆਂ ਦੇ ਨਾਲ ਖ਼ਾਸ ਤਸਵੀਰਾਂ

inside image of kareen khapoor khan post her second son image with fans image source-instagram

ਇਸ ਤਸਵੀਰ 'ਚ ਵੱਡਾ ਭਰਾ ਤੈਮੂਰ ਆਪਣੇ ਛੋਟੇ ਭਰਾ ਨੂੰ ਗੋਦੀ ਚੁੱਕੇ ਹੋਏ ਨਜ਼ਰ ਆ ਰਿਹਾ ਹੈ। ਦੂਜੇ ਬੇਟੇ ਦਾ ਚਿਹਰਾ ਪੂਰਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਬੱਚੇ ਦੇ ਚਿਹਰੇ ਅੱਗੇ ਹੱਥ ਆ ਰਹੇ ਨੇ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਕਰੀਨਾ ਕਪੂਰ ਖ਼ਾਨ ਨੇ ਲਿਖਿਆ ਹੈ- ਆਜ ਉਮੀਦ ਪੇ ਦੁਨੀਆ ਕਾਇਮ ਹੈ, ਅਤੇ ਇਹ ਦੋਵੇਂ ਮੇਰੀ ਆਸ ਨੇ...ਕਿ ਕੱਲ ਵਧੀਆ ਹੋਵੇਗਾ...❤️❤️ਹੈਪੀ ਮਦਰਸ ਡੇਅ ਸਾਰੀਆਂ ਪਿਆਰਿਆਂ ਨੂੰ, ਮਾਵਾਂ ਮਜ਼ਬੂਤ ਨੇ..ਵਿਸ਼ਵਾਸ ਰੱਖੋ’ । ਇਸ ਪੋਸਟ ਉੱਤੇ ਅੱਠ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

kareena kapoor post on happy mothers day 2021 image source-instagram

 

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬਚਪਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ‘ਚ ਉਹ ਆਪਣੀ ਭੈਣ ਤੇ ਮੰਮੀ ਦੇ ਨਾਲ ਨਜ਼ਰ ਆ ਰਹੀ ਹੈ। ਇਹ ਪੁਰਾਣੀ ਤਸਵੀਰ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

kareena kapoor childhood image image source-instagram

 

You may also like