ਕਰੀਨਾ ਕਪੂਰ ਨੇ ਕਿਹਾ ਜੇ ਦੇਰ ਨਾਲ ਘਰ ਆਈਏ ਤਾਂ ਕਰਦੇ ਹਨ ਸ਼ੱਕ ! ਵੀਡੀਓ ਵਾਇਰਲ

Written by  Rupinder Kaler   |  November 07th 2020 02:36 PM  |  Updated: November 07th 2020 05:59 PM

ਕਰੀਨਾ ਕਪੂਰ ਨੇ ਕਿਹਾ ਜੇ ਦੇਰ ਨਾਲ ਘਰ ਆਈਏ ਤਾਂ ਕਰਦੇ ਹਨ ਸ਼ੱਕ ! ਵੀਡੀਓ ਵਾਇਰਲ

ਕਰੀਨਾ ਕਪੂਰ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਭਾਵੇਂ ਕਰੀਨਾ ਦਾ ਇਹ ਵੀਡੀਓ ਪੁਰਾਣਾ ਹੈ ਪਰ ਉਹ ਇਸ ਵਿੱਚ ਸਮਾਜ ਦੀ ਸੋਚ 'ਤੇ ਕਈ ਸਵਾਲ ਖੜੇ ਕਰ ਰਹੀ ਹੈ । ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕਰੀਨਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੀਡੀਓ 'ਚ ਉਨ੍ਹਾਂ ਕਿਹਾ 'ਜ਼ਿਆਦਾ ਪੜ੍ਹ ਲਿਆ ਤਾਂ ਏ ਚਸ਼ਮਿਸ਼। ਲਿਪਸਟਿਕ ਜ਼ਿਆਦਾ ਹੋ ਗਈ ਤਾਂ ਏ ਹੀਰੋਇਨ।

kareena And Saif

ਹੋਰ ਪੜ੍ਹੋ :

aamir and Kareena

ਘਰ ਲੇਟ ਆਓ ਤਾਂ ਕਰੈਕਟਰ 'ਤੇ ਸ਼ੱਕ, ਬੱਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਹੱਕ ਕਿੱਥੇ ਹੈ।' ਕਰੀਨਾ ਕਪੂਰ ਦਾ ਇਹ ਵੀਡੀਓ ਬੇਸ਼ੱਕ ਪੁਰਾਣਾ ਹੈ ਪਰ ਇਸ 'ਚ ਉਨ੍ਹਾਂ ਦਾ ਬੇਬਾਕ ਅੰਦਾਜ਼ ਦੇਖਣ ਲਾਇਕ ਹੈ। ਵੀਡੀਓ 'ਚ ਅਦਾਕਾਰਾ ਵਾਈਟ ਟੌਪ 'ਤੇ ਸਟ੍ਰੈਪ ਸਕਰਟ 'ਚ ਦਿਖਾਈ ਦੇ ਰਹੀ ਹੈ। ਜਿਸ 'ਚ ਉਹ ਕਮਾਲ ਦੀ ਲੱਗ ਰਹੀ ਹੈ।

Saif-kareena

 

ਕਰੀਨਾ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀ ਫੋਟੋ ਤੇ ਵੀਡੀਓ ਸ਼ੇਅਰ ਕਰਕੇ ਫੈਂਸ ਨਾਲ ਜੁੜੀ ਰਹਿੰਦੀ ਹੈ। ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਹ ਜਲਦ ਹੀ ਲਾਲ ਸਿੰਘ ਚੱਡਾ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਕਰੀਨਾ ਆਮਿਰ ਖਾਨ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਦਸੰਬਰ ਤਕ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network