KYLIE + KAREENA ਗੀਤ ਤੋਂ ਬਾਅਦ ਕੀ ਕਹਿਣਾ ਹੈ ਕਰੀਨਾ ਕਪੂਰ ਦਾ ਦਿਲਜੀਤ ਦੋਸਾਂਝ ਬਾਰੇ, ਦੇਖੋ ਵੀਡੀਓ

Written by  Lajwinder kaur   |  April 30th 2019 04:09 PM  |  Updated: April 30th 2019 04:15 PM

KYLIE + KAREENA ਗੀਤ ਤੋਂ ਬਾਅਦ ਕੀ ਕਹਿਣਾ ਹੈ ਕਰੀਨਾ ਕਪੂਰ ਦਾ ਦਿਲਜੀਤ ਦੋਸਾਂਝ ਬਾਰੇ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਜੋ ਕਿ ਪੰਜਾਬੀ ਇੰਡਸਟਰੀ ਦੇ ਉਹ ਸਿਤਾਰੇ ਨੇ ਜਿਨ੍ਹਾਂ ਨੇ ਆਪਣੀ ਚਮਕ ਪਾਲੀਵੁੱਡ ਦੇ ਨਾਲ ਬਾਲੀਵੁੱਡ ‘ਚ ਵੀ ਬਿਖੇਰ ਰਹੇ ਹਨ। ਦਿਲਜੀਤ ਦੋਸਾਂਝ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਮੱਲਾਂ ਮਾਰੀਆਂ ਹਨ। ਪਰ ਉਹ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਹੋਣ ਦਿੰਦੇ ਬੈਕ ਟੂ ਬੈਕ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕਰਦੇ ਰਹਿੰਦੇ ਹਨ। ਉਹ ਪੰਜਾਬੀ ਗਾਇਕੀ ਨੂੰ ਵੀ ਓਨਾ ਹੀ ਪਿਆਰ ਕਰਦੇ ਨੇ ਜਿਨਾਂ ਐਕਟਿੰਗ ਨੂੰ। ਜਿਸ ਦੇ ਚੱਲਦੇ ਹਾਲ ਹੀ ‘ਚ ਉਨ੍ਹਾਂ ਦਾ ਨਾਮ ਗੀਤ ਕੈਲੀ + ਕਰੀਨਾ ਸਰੋਤਿਆਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:‘ਤੇਰੀ ਮਿੱਟੀ’ ਤੋਂ ਬਾਅਦ ਬੀ ਪਰਾਕ ਨਵੇਂ ਗੀਤ ‘ਅਲੀ ਅਲੀ’ ਨਾਲ ਬਾਲੀਵੁੱਡ ‘ਚ ਪਾ ਰਹੇ ਨੇ ਧੱਕ, ਵੇਖੋ ਵੀਡੀਓ

ਆਉ ਤੁਹਾਨੂੰ ਦੱਸਦੇ ਹਾਂ ਇਸ ਗੀਤ ਬਾਰੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨ ਕਪੂਰ ਦਾ ਕੀ ਕਹਿਣਾ ਹੈ। KYLIE + KAREENA ਤੋਂ ਬਾਅਦ ਕਰੀਨ ਕਪੂਰ ਨੇ ਬੇਹੱਦ ਖ਼ਾਸ ਮੈਸੇਜ ਦਿਲਜੀਤ ਦੋਸਾਂਝ ਲਈ ਕੀਤਾ ਹੈ। ਕਰੀਨਾ ਨੇ ਵੀਡੀਓ ‘ਚ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਦੋਸਾਂਝ ਨੇ ਉਨ੍ਹਾਂ ਦੇ ਨਾਮ ਉੱਤੇ ਗੀਤ ਗਾਇਆ ਹੈ ਤੇ ਗੀਤ ਦੇ ਰਾਹੀਂ ਦਿਲਜੀਤ ਨੇ ਉਨ੍ਹਾਂ ਪ੍ਰਤੀ ਆਪਣਾ ਪਿਆਰ ਪੇਸ਼ ਕੀਤਾ ਹੈ। ਉਹ ਮੇਰੇ ਫੈਨ ਨੇ ਪਰ ਦੋ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਉਹ ਦਿਲਜੀਤ ਦੀ ਬਹੁਤ ਵੱਡੀ ਫੈਨ ਬਣਨ ਗਈ ਹੈ। ਕਰੀਨਾ ਨੇ ਕਿਹਾ ਕਿ ਦਿਲਜੀਤ ਬਹੁਤ ਘੱਟ ਗੱਲ ਕਰਦੇ ਨੇ ਪਰ ਤੀਜੀ ਫ਼ਿਲਮ ‘ਚ ਜ਼ਿਆਦਾਂ ਗੱਲਾਂ ਕਰਾਨਗੇ। ਉਨ੍ਹਾਂ ਨੇ KYLIE + KAREENA ਗੀਤ ਲਈ ਦਿਲਜੀਤ ਦੋਸਾਂਝ ਨੂੰ ਵਧਾਈ ਦਿੱਤੀ ਤੇ ਨਾਲ ਹੀ ਧੰਨਵਾਦ ਕੀਤਾ।

ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਨੇ ਸਾਲ 2016 ‘ਚ ਆਈ ਬਾਲੀਵੁੱਡ ਮੂਵੀ ‘ਉੜਤਾ ਪੰਜਾਬ’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਏ ਸਨ। ਪਰ ਇੱਕ ਵਾਰ ਫਿਰ ਤੋਂ ਦੋਵੇਂ ਅਦਾਕਾਰ ਇਕੱਠੇ ਹਿੰਦੀ ਮੂਵੀ ‘ਗੁੱਡ ਨਿਊਜ਼’ ਦੇ ਨਾਲ ਸਿਲਵਰ ਸਕਰੀਨ ਉੱਤੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network